Skip to content
الأحزَاب /

ਆਇਤ 7

33 : 7
الأحزَاب ਆਇਤਾਂ 73
ਸੂਰਤ · الأحزَاب
ਪੰਜਾਬੀ · Arif
33 : 7

وَإِذۡ أَخَذۡنَا مِنَ ٱلنَّبِيِّـۧنَ مِيثَٰقَهُمۡ وَمِنكَ وَمِن نُّوحٖ وَإِبۡرَٰهِيمَ وَمُوسَىٰ وَعِيسَى ٱبۡنِ مَرۡيَمَۖ وَأَخَذۡنَا مِنۡهُم مِّيثَٰقًا غَلِيظٗا

(ਹੇ ਨਬੀ! ਯਾਦ ਕਰੋ) ਜਦੋਂ ਅਸੀਂ ਸਾਰੇ ਨਬੀਆਂ ਤੋਂ (ਰੱਬੀ ਪੈਗ਼ਾਮ ਲੋਕਾਂ ਤਕ ਪਹੁੰਚਾਉਣ ਦਾ) ਪ੍ਰਣ ਲਿਆ ਸੀ। ਤੁਹਾਥੋਂ (ਭਾਵ ਮੁਹੰਮਦ ਸ: ਤੋਂ) ਵੀ ਅਤੇ ਨੂਹ, ਇਬਰਾਹੀਮ, ਮੂਸਾ ਤੇ ਮਰੀਅਮ ਦੇ ਪੁੱਤਰ ਈਸਾ ਤੋਂ (ਵੀ ਇਹੋ ਪ੍ਰਣ ਲਿਆ ਸੀ) ਅਤੇ ਅਸੀਂ ਸਭ ਤੋਂ ਪੱਕਾ ਪ੍ਰਣ ਲੈ ਚੁੱਕੇ ਹਾਂ।

Explanation & meanings · 1
  1. ਅੱਲਾਹ ਨੇ ਬਹੁਤ ਬੜੀ ਸੰਖਿਆ ਵਿਚ ਪੈਗ਼ੰਬਰ ਤੇ ਨਬੀ ਭੇਜੇ ਹਨ ਪਰ .ਕੁਰਆਨ ਪਾਕ ਵਿਚ ਲਗ-ਭਗ 25 ਨਬੀਆਂ ਦੇ ਨਾਵਾਂ ਦੀ ਹੀ ਚਰਚਾ ਕੀਤੀ ਗਈ ਹੈ। ਇਨ੍ਹਾਂ ਵਿੱਚ ਉੱਚ ਕੋਟੀ ਦੇ ਪੰਜ ਪੈਗ਼ੰਬਰ ਹੀ ਹਨ। 1਼ ਮੁਹੰਮਦ (ਸ:) 2਼ ਹਜ਼ਰਤ ਨੂਹ 3਼ ਹਜ਼ਰਤ ਇਬਰਾਹੀਮ 4਼ ਹਜ਼ਰਤ ਮੂਸਾ 5਼ ਹਜ਼ਰਤ ਈਸਾ।