Skip to content
ਸੂਰਤਾਂ ਦੀ ਸੂਚੀ /

سَبإ

سَبإ is chapter 34 of the Quran and has 54 verses. This page presents it in full in the Uthmani script, with a verse-by-verse translation of its meaning.

54 ਆਇਤਾਂ ਸੂਰਤ ਨੰਬਰ 34
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

ٱلۡحَمۡدُ لِلَّهِ ٱلَّذِي لَهُۥ مَا فِي ٱلسَّمَٰوَٰتِ وَمَا فِي ٱلۡأَرۡضِ وَلَهُ ٱلۡحَمۡدُ فِي ٱلۡأٓخِرَةِۚ وَهُوَ ٱلۡحَكِيمُ ٱلۡخَبِيرُ

ਸਾਰੀਆਂ ਹੀ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਲਈ ਜਿਸ ਦਾ ਉਹ ਸਭ ਕੁੱਝ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ। ਪਰਲੋਕ ਵਿਚ ਵੀ ਉਸੇ ਦੀ ਹੀ ਤਾਰੀਫ਼ ਹੋਵੇਗੀ। ਉਹ ਹਿਕਮਤਾਂ (ਸੂਝ-ਬੂਝ) ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੈ।

يَعۡلَمُ مَا يَلِجُ فِي ٱلۡأَرۡضِ وَمَا يَخۡرُجُ مِنۡهَا وَمَا يَنزِلُ مِنَ ٱلسَّمَآءِ وَمَا يَعۡرُجُ فِيهَاۚ وَهُوَ ٱلرَّحِيمُ ٱلۡغَفُورُ

ਜੋ ਕੁੱਝ ਵੀ ਧਰਤੀ ਵਿਚ ਜਾਂਦਾ ਹੈ ਅਤੇ ਜੋ ਉਸ ਵਿੱਚੋਂ ਨਿੱਕਲਦਾ ਹੈ, ਜੋ ਵੀ ਅਕਾਸ਼ ਤੋਂ ਉਤਰਦਾ ਹੈ ਅਤੇ ਜੋ ਉਸ ਵਿਚ ਚੜ੍ਹਦਾ ਹੈ, ਉਹ (ਅੱਲਾਹ) ਸਭ ਜਾਣਦਾ ਹੈ। ਉਹ ਵੱਡਾ ਮਿਹਰਬਾਨ ਤੇ ਬਖ਼ਸ਼ਣਹਾਰ ਹੈ।

وَقَالَ ٱلَّذِينَ كَفَرُواْ لَا تَأۡتِينَا ٱلسَّاعَةُۖ قُلۡ بَلَىٰ وَرَبِّي لَتَأۡتِيَنَّكُمۡ عَٰلِمِ ٱلۡغَيۡبِۖ لَا يَعۡزُبُ عَنۡهُ مِثۡقَالُ ذَرَّةٖ فِي ٱلسَّمَٰوَٰتِ وَلَا فِي ٱلۡأَرۡضِ وَلَآ أَصۡغَرُ مِن ذَٰلِكَ وَلَآ أَكۡبَرُ إِلَّا فِي كِتَٰبٖ مُّبِينٖ

ਕਾਫ਼ਿਰ ਕਹਿੰਦੇ ਹਨ ਕਿ ਸਾਡੇ ’ਤੇ ਕਿਆਮਤ ਨਹੀਂ ਆਵੇਗੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਗ਼ੈਬ (ਪਰੋਖ) ਦੇ ਜਾਣਨਹਾਰ ਮੇਰੇ ਰੱਬ ਦੀ ਸੁੰਹ! ਉਹ (ਕਿਆਮਤ) ਤੁਹਾਡੇ ’ਤੇ ਜ਼ਰੂਰ ਹੀ ਆ ਕੇ ਰਹੇਗੀ। ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਰਹਿ ਸਕਦੀ। ਨਾ ਕਿਣਕੇ ਤੋਂ ਵੱਡੀ ਤੇ ਨਾ ਉਸ ਤੋਂ ਨਿੱਕੀ, ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੁੱਲ੍ਹੀ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਨਾ ਹੋਵੇ।

لِّيَجۡزِيَ ٱلَّذِينَ ءَامَنُواْ وَعَمِلُواْ ٱلصَّٰلِحَٰتِۚ أُوْلَٰٓئِكَ لَهُم مَّغۡفِرَةٞ وَرِزۡقٞ كَرِيمٞ

(ਕਿਆਮਤ ਇਸ ਲਈ ਹੋਵੇਗੀ) ਤਾਂ ਜੋ ਉਹ (ਅੱਲਾਹ) ਉਹਨਾਂ ਲੋਕਾਂ ਨੂੰ ਵਧੀਆ ਬਦਲਾ ਦੇਵੇ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ। ਇਹੋ ਉਹ (ਕਾਮਯਾਬ) ਲੋਕ ਹਨ ਜਿਨ੍ਹਾਂ ਲਈ ਬਖ਼ਸ਼ਿਸ਼ ਅਤੇ ਆਦਰ-ਮਾਨ ਵਾਲੀ ਰੋਜ਼ੀ ਹੈ।

وَٱلَّذِينَ سَعَوۡ فِيٓ ءَايَٰتِنَا مُعَٰجِزِينَ أُوْلَٰٓئِكَ لَهُمۡ عَذَابٞ مِّن رِّجۡزٍ أَلِيمٞ

ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਦੀ ਹੇਠੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਲੋਕਾਂ ਲਈ ਬਹੁਤ ਹੀ ਭੈੜਾ ਦੁਖਦਾਈ ਅਜ਼ਾਬ ਹੈ।