Skip to content
ਸੂਰਤਾਂ ਦੀ ਸੂਚੀ /

السَّجدة

السَّجدة is chapter 32 of the Quran and has 30 verses. This page presents it in full in the Uthmani script, with a verse-by-verse translation of its meaning.

30 ਆਇਤਾਂ ਸੂਰਤ ਨੰਬਰ 32
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

الٓمٓ

ਅਲਿਫ਼, ਲਾਮ, ਮੀਮ।

تَنزِيلُ ٱلۡكِتَٰبِ لَا رَيۡبَ فِيهِ مِن رَّبِّ ٱلۡعَٰلَمِينَ

ਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।

أَمۡ يَقُولُونَ ٱفۡتَرَىٰهُۚ بَلۡ هُوَ ٱلۡحَقُّ مِن رَّبِّكَ لِتُنذِرَ قَوۡمٗا مَّآ أَتَىٰهُم مِّن نَّذِيرٖ مِّن قَبۡلِكَ لَعَلَّهُمۡ يَهۡتَدُونَ

ਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।

ٱللَّهُ ٱلَّذِي خَلَقَ ٱلسَّمَٰوَٰتِ وَٱلۡأَرۡضَ وَمَا بَيۡنَهُمَا فِي سِتَّةِ أَيَّامٖ ثُمَّ ٱسۡتَوَىٰ عَلَى ٱلۡعَرۡشِۖ مَا لَكُم مِّن دُونِهِۦ مِن وَلِيّٖ وَلَا شَفِيعٍۚ أَفَلَا تَتَذَكَّرُونَ

ਅੱਲਾਹ ਉਹ ਜਿਸਨੇ ਅਕਾਸ਼ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ, ਛੇ ਦਿਨਾਂ ਵਿਚ ਸਾਜਿਆ ਹੈ। ਫੇਰ ਉਹ ਅਰਸ਼ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋਇਆ। ਉਸ ਤੋਂ ਛੁੱਟ ਨਾ ਕੋਈ ਤੁਹਾਡਾ ਸਹਾਈ ਹੈ ਅਤੇ ਨਾ ਹੀ ਸਿਫ਼ਾਰਸ਼ੀ। ਕੀ ਤੁਸੀਂ ਫੇਰ ਵੀ ਨਸੀਹਤ ਗ੍ਰਿਹਣ ਨਹੀਂ ਕਰਦੇ ?

يُدَبِّرُ ٱلۡأَمۡرَ مِنَ ٱلسَّمَآءِ إِلَى ٱلۡأَرۡضِ ثُمَّ يَعۡرُجُ إِلَيۡهِ فِي يَوۡمٖ كَانَ مِقۡدَارُهُۥٓ أَلۡفَ سَنَةٖ مِّمَّا تَعُدُّونَ

ਉਹ ਅਕਾਸ਼ ਤੋਂ ਲੈ ਕੇ ਧਰਤੀ ਤਕ (ਭਾਵ ਸੰਸਾਰ) ਦੇ ਸਾਰੇ ਮਾਮਲਿਆਂ ਦਾ ਸੰਚਾਲਨ ਕਰਦਾ ਹੈ ਅਤੇ ਇਕ ਦਿਨ, ਜਿਹੜਾ ਤੁਹਾਡੇ ਇਕ ਹਜ਼ਾਰ ਸਾਲ ਦੇ ਬਰਾਬਰ ਹੈ, ਉਹ ਮਾਮਲਾ ਉਸ ਕੋਲ (ਅਕਾਸ਼ ’ਤੇ ਚੜ੍ਹ) ਜਾਂਦਾ ਹੈ।