33 : 14
وَلَوۡ دُخِلَتۡ عَلَيۡهِم مِّنۡ أَقۡطَارِهَا ثُمَّ سُئِلُواْ ٱلۡفِتۡنَةَ لَأٓتَوۡهَا وَمَا تَلَبَّثُواْ بِهَآ إِلَّا يَسِيرٗا
ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।