۞ تُرۡجِي مَن تَشَآءُ مِنۡهُنَّ وَتُـٔۡوِيٓ إِلَيۡكَ مَن تَشَآءُۖ وَمَنِ ٱبۡتَغَيۡتَ مِمَّنۡ عَزَلۡتَ فَلَا جُنَاحَ عَلَيۡكَۚ ذَٰلِكَ أَدۡنَىٰٓ أَن تَقَرَّ أَعۡيُنُهُنَّ وَلَا يَحۡزَنَّ وَيَرۡضَيۡنَ بِمَآ ءَاتَيۡتَهُنَّ كُلُّهُنَّۚ وَٱللَّهُ يَعۡلَمُ مَا فِي قُلُوبِكُمۡۚ وَكَانَ ٱللَّهُ عَلِيمًا حَلِيمٗا
(ਹੇ ਨਬੀ!) ਤੁਸੀਂ ਆਪਣੀਆਂ ਪਤਨੀਆਂ ਵਿੱਚੋਂ ਜਿਸ ਨੂੰ ਵੀ ਚਾਹੋ ਆਪਣੇ ਤੋਂ ਅੱਡ ਰੱਖੋ ਤੇ ਜਿਸ ਨੂੰ ਚਾਹੋ ਆਪਣੇ ਕੋਲ ਰੱਖੋ। ਜਿਨ੍ਹਾਂ ਨੂੰ ਤੁਸੀਂ ਅੱਡ ਰੱਖਿਆ ਹੋਇਆ ਹੈ ਜੇ ਤੁਸੀਂ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਵੋ ਤਾਂ ਵੀ ਤੁਹਾਡੇ ਸਿਰ ਕੋਈ ਦੋਸ਼ ਨਹੀਂ। ਇਸ ਗੱਲ ਤੋਂ ਵਧੇਰੇ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀਆਂ ਅੱਖਾਂ (ਆਪ ਜੀ ਨੂੰ ਵੇਖ ਕੇ) ਠੰਡੀਆਂ ਰਹਿਣਗੀਆਂ, ਉਹ ਦੁਖੀ ਨਹੀਂ ਹੋਣਗੀਆਂ ਅਤੇ ਤੁਸੀਂ ਉਹਨਾਂ ਨੂੰ ਜੋ ਵੀ ਦਿਓਗੇ ਉਹ ਸਭ ਉਸ ਤੋਂ ਖ਼ੁਸ਼ ਹੋਣਗੀਆਂ। ਤੁਹਾਡੇ ਦਿਲਾਂ ਵਿਚ ਜੋ ਵੀ (ਭਲਾਈ) ਉਹਨਾਂ ਲਈ ਹੈ, ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅੱਲਾਹ ਸਹਿਨਸ਼ੀਲਤਾ ਨਾਲ ਹਰ ਗੱਲ ਜਾਣਦਾ ਹੈ।