33 : 23
مِّنَ ٱلۡمُؤۡمِنِينَ رِجَالٞ صَدَقُواْ مَا عَٰهَدُواْ ٱللَّهَ عَلَيۡهِۖ فَمِنۡهُم مَّن قَضَىٰ نَحۡبَهُۥ وَمِنۡهُم مَّن يَنتَظِرُۖ وَمَا بَدَّلُواْ تَبۡدِيلٗا
ਮੋਮਿਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਜੋ ਵੀ ਅੱਲਾਹ ਨਾਲ ਪ੍ਰਣ ਕੀਤਾ ਸੀ, ਉਸ ਨੂੰ ਸੱਚ ਕਰ ਵਿਖਾਇਆ।ਸੋ ਕੁੱਝ ਨੇ ਤਾਂ ਆਪਣੇ ਵਚਨਾਂ ਨੂੰ ਪੂਰਾ ਕਰ ਦਿੱਤਾ (ਭਾਵ ਸ਼ਹੀਦ ਹੋ ਗਏ) ਅਤੇ ਕੁੱਝ ਉਹਨਾਂ ਵਿੱਚੋਂ (ਸ਼ਹੀਦ ਹੋਣ ਦੀ) ਉਡੀਕ ਵਿਚ ਹਨ ਅਤੇ ਉਹਨਾਂ ਨੇ ਆਪਣੇ ਵਿਹਾਰ ਵਿਚ ਕੋਈ ਬਦਲਾਓ ਨਹੀਂ ਕੀਤਾ।
Explanation & meanings · 1
- ਇਹ ਆਇਤ ਉਨ੍ਹਾਂ ਸਹਾਬੀਆਂ ਦੇ ਬਾਰੇ ਨਾਜ਼ਲ ਹੋਈ ਹੈ ਜਿਨ੍ਹਾਂ ਨੇ ਬਦਰ ਦੀ ਜੰਗ ਵਿਚ ਜੋਹਰ ਦਿਖਾਏ ਅਤੇ ਇਨ੍ਹਾਂ ਵਿਚ ਹੀ ਉਹ ਵੀ ਸਹਾਬੀ ਹਨ ਜਿਹੜੇ ਬਦਰ ਦੀ ਜੰਗ ਵਿਚ ਭਾਗ ਨਹੀਂ ਲੈ ਸਕੇ ਪਰ ਉਨ੍ਹਾਂ ਨੇ ਇਹ ਵਚਨ ਵੀ ਲਿਆ ਸੀ ਕਿ ਜਦੋਂ ਵੀ ਕੋਈ ਹੋਰ ਜੰਗ ਹੋਵੇਗੀ ਉਸ ਵਿਚ ਭਾਗ ਜਰੂਰ ਲੈਣਗੇ।