يَٰٓأَيُّهَا ٱلنَّبِيُّ إِنَّآ أَحۡلَلۡنَا لَكَ أَزۡوَٰجَكَ ٱلَّٰتِيٓ ءَاتَيۡتَ أُجُورَهُنَّ وَمَا مَلَكَتۡ يَمِينُكَ مِمَّآ أَفَآءَ ٱللَّهُ عَلَيۡكَ وَبَنَاتِ عَمِّكَ وَبَنَاتِ عَمَّٰتِكَ وَبَنَاتِ خَالِكَ وَبَنَاتِ خَٰلَٰتِكَ ٱلَّٰتِي هَاجَرۡنَ مَعَكَ وَٱمۡرَأَةٗ مُّؤۡمِنَةً إِن وَهَبَتۡ نَفۡسَهَا لِلنَّبِيِّ إِنۡ أَرَادَ ٱلنَّبِيُّ أَن يَسۡتَنكِحَهَا خَالِصَةٗ لَّكَ مِن دُونِ ٱلۡمُؤۡمِنِينَۗ قَدۡ عَلِمۡنَا مَا فَرَضۡنَا عَلَيۡهِمۡ فِيٓ أَزۡوَٰجِهِمۡ وَمَا مَلَكَتۡ أَيۡمَٰنُهُمۡ لِكَيۡلَا يَكُونَ عَلَيۡكَ حَرَجٞۗ وَكَانَ ٱللَّهُ غَفُورٗا رَّحِيمٗا
(ਹੇ ਨਬੀ!) ਅਸਾਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਹਲਾਲ (ਜਾਇਜ਼) ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀਂ ਅਦਾ ਕਰ ਚੁੱਕੇ ਹੋ ਅਤੇ ਉਹ ਦਾਸੀਆਂ ਵੀ ਜਾਇਜ਼ ਹਨ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ, ਜਿਹਨਾਂ ਨੂੰ ਅੱਲਾਹ ਨੇ ਤੁਹਾਨੂੰ ਮਾਲੇ-ਗ਼ਨੀਮਤ ਵਜੋਂ ਦਿੱਤੀਆਂ ਹਨ। ਤੁਹਾਡੇ ਚਾਚੇ, ਭੂਆ, ਮਾਮੇ ਅਤੇ ਮਾਸੀ ਦੀਆਂ ਧੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੈ ਅਤੇ ਉਹ ਈਮਾਨ ਵਾਲੀਆਂ ਜ਼ਨਾਨੀਆਂ ਵੀ ਹਲਾਲ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਲਈ ਹਿਬਾ ਕਰ ਦਿੱਤਾ ਹੋਵੇ ਅਤੇ ਜੇ ਨਬੀ ਵੀ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਨਿਕਾਹ ਵਿਚ ਲੈ ਆਵੇ। ਪਰ ਇਹ ਛੂਟ ਕੇਵਲ ਤੁਹਾਡੇ ਲਈ ਹੈ, ਦੂਜੇ ਮੋਮਿਨਾਂ ਲਈ ਨਹੀਂ। ਜਿਹੜੇ ਹੁਕਮ ਅਸੀਂ ਉਹਨਾਂ (ਸਾਧਾਰਨ ਮੁਸਲਮਾਨ) ਦੀਆਂ ਪਤਨੀਆਂ ਅਤੇ ਦਾਸੀਆਂ ਬਾਰੇ ਦਿੱਤੇ ਹੋਏ ਹਨ ਅਸੀਂ ਭਲੀ-ਭਾਂਤ ਜਾਣਦੇ ਹਾਂ। (ਤੁਹਾਡੇ ਲਈ ਪਤਨੀਆਂ ਦੀ ਵਿਸ਼ੇਸ਼ ਛੂਟ ਇਸ ਲਈ ਹੈ ਕਿ) ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।