Skip to content

السؤال

س١١: ما ضد الصبر؟

ਪ੍ਰ11: ਸਬਰ ਦਾ ਉਲਟ ਕੀ ਹੈ?

الجواب

ج:- وهو عدم الصبر على الطاعة، وعدم الصبر عن المعصية، والتسخط على الأقدار بالقول أو الفعل.

من صوره:

  • تَمنِّي الموتِ.
  • قَالَ النَّبِيُّ صَلَّى اللَّهُ عَلَيْهِ وَسَلَّمَ:

«لَا يَتَمَنَّيَنَّ أَحَدُكُمُ الْمَوْتَ مِنْ ضُرٍّ أَصَابَهُ، فَإِنْ كَانَ لَا بُدَّ فَاعِلًا فَلْيَقُلِ: اللَّهُمَّ أَحْيِنِي مَا كَانَتِ الْحَيَاةُ خَيْرًا لِي، وَتَوَفَّنِي إِذَا كَانَتِ الْوَفَاةُ خَيْرًا لِي»

متفق عليه.

  • ضرْبُ الخُدودِ.
  • شَقُّ الثِّيابِ.
  • نَشْرُ الشُّعورِ.
  • الدُّعاءُ على النفس بالهلاك.
  • قال عليه الصلاة والسلام:

«لَيْسَ مِنَّا مَنْ لَطَمَ الْخُدُودَ، وَشَقَّ الْجُيُوبَ، وَدَعَا بِدَعْوَى الْجَاهِلِيَّةِ»

رواه البخاري.

  • قال النبي عَلَيْهِ الصَّلَاةُ وَالسَّلَامُ:

«إِنَّ عِظَمَ الْجَزَاءِ مَعَ عِظَمِ الْبَلَاءِ وَإِنَّ اللَّهَ إِذَا أَحَبَّ قَوْمًا ابْتَلَاهُمْ، فَمَنْ رَضِيَ فَلَهُ الرضا، وَمَنْ سَخِطَ فَلَهُ السَّخَطُ»

رواه الترمذي وابن ماجة.

ਉੱਤਰ- ਇਹ ਹੈ ਕਿ ਅੱਲਾਹ ਦੀ ਇਬਾਦਤ ਤੇ ਆਗਿਆਕਾਰੀ ਕਰਨ ਵਿੱਚ ਸਬਰ ਨਾ ਕਰਨਾ, ਗੁਨਾਹਾਂ ਤੋਂ ਬਚਣ ਵਿੱਚ ਸਬਰ ਨਾ ਕਰਨਾ ਅਤੇ ਕਿਸਮਤ ਦੇ ਲਿਖੇ ਦੁੱਖ 'ਤੇ ਆਪਣੇ ਬੋਲਾਂ ਅਤੇ ਕੰਮਾਂ ਰਾਹੀਂ ਰੋਸ (ਨਰਾਜ਼ਗੀ) ਪ੍ਰਗਟ ਕਰਨਾ।

ਇਸਦੇ ਕੁੱਝ ਰੂਪ ਹਨ, ਜਿਵੇ ਕਿ:

  • ਮੌਤ ਦੀ ਇੱਛਾ ਕਰਨਾ।

ਨਬੀ ﷺ ਨੇ ਫਰਮਾਇਆ:

"ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਦੁੱਖ ਤੇ ਮੁਸੀਬਤ ਦੇ ਕਾਰਨ ਮੌਤ ਦੀ ਇੱਛਾ ਨਾ ਕਰੇ। ਜੇਕਰ ਕੋਈ ਅਜਿਹੀ ਮਜਬੂਰੀ ਦੀ ਹਾਲਤ ਹੋਵੇ ਤਾਂ ਕਹੇ: 'ਹੇ ਅੱਲਾਹ! ਜਦੋਂ ਤੱਕ ਮੇਰੇ ਲਈ ਜਿਉਣਾ ਚੰਗਾ ਹੈ, ਮੈਨੂੰ ਜਿਉਂਦਾ ਰੱਖ ਅਤੇ ਜਦੋਂ ਮੇਰੇ ਲਈ ਮਰਨਾ ਚੰਗਾ ਹੋਵੇ ਤਾਂ ਮੈਨੂੰ ਮੌਤ ਦੇ ਦੇਈਂ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

  • ਗੱਲ੍ਹਾਂ ਅਤੇ ਚਿਹਰੇ 'ਤੇ ਮਾਰਨਾ।
  • ਕੱਪੜੇ ਪਾੜਨਾ।
  • ਵਾਲ ਪੱਟਣਾ।
  • ਆਪਣੇ ਆਪ ਨੂੰ ਬਰਬਾਦ ਹੋਣ ਦਾ ਸਰਾਪ (ਬਦਦੁਆ) ਦੇਣਾ।

ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

"ਉਹ ਵਿਅਕਤੀ ਸਾਡੇ ਵਿੱਚੋਂ ਨਹੀਂ ਹੈ ਜੋ ਆਪਣੀਆਂ ਗੱਲ੍ਹਾਂ 'ਤੇ ਮਾਰੇ, ਕੱਪੜੇ ਪਾੜੇ, ਅਤੇ ਜਹਾਲਤ (ਅਗਿਆਨਤਾ) ਵਾਲੀ ਗੱਲ ਕਰੇ।"

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

ਨਬੀ ﷺ ਨੇ ਫਰਮਾਇਆ ਹੈ:

«ਬੇਸ਼ੱਕ ਵੱਡੀ ਪ੍ਰੀਖਿਆ (ਕਠਿਨਾਈ) ਨਾਲ ਵੱਡਾ ਇਨਾਮ ਮਿਲਦਾ ਹੈ। ਜਦੋਂ ਅੱਲਾਹ ਕਿਸੇ ਕੌਮ ਨਾਲ ਪਿਆਰ ਕਰਦਾ ਹੈ, ਤਾਂ ਉਨ੍ਹਾਂ ਦੀ ਪ੍ਰੀਖਿਆ ਲੈਂਦਾ ਹੈ। ਸੋ ਜੋ ਵੀ ਅੱਲਾਹ ਦੇ ਫੈਸਲੇ 'ਤੇ ਰਾਜ਼ੀ ਰਹਿੰਦਾ ਹੈ, ਅੱਲਾਹ ਉਸ ਤੋਂ ਰਾਜ਼ੀ ਰਹਿੰਦਾ ਹੈ, ਅਤੇ ਜੋ ਬੇਸਬਰੀ ਕਰਦਾ ਹੈ, ਅੱਲਾਹ ਉਸ ਨਾਲ ਨਾਰਾਜ਼ ਰਹਿੰਦਾ ਹੈ।»

ਇਸ ਹਦੀਸ ਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।