Skip to content
ਸੂਰਤਾਂ ਦੀ ਸੂਚੀ /

القَصَص

القَصَص is chapter 28 of the Quran and has 88 verses. This page presents it in full in the Uthmani script, with a verse-by-verse translation of its meaning.

88 ਆਇਤਾਂ ਸੂਰਤ ਨੰਬਰ 28
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

طسٓمٓ

ਤਾ, ਸੀਨ, ਮੀਮ।

تِلۡكَ ءَايَٰتُ ٱلۡكِتَٰبِ ٱلۡمُبِينِ

ਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ।

نَتۡلُواْ عَلَيۡكَ مِن نَّبَإِ مُوسَىٰ وَفِرۡعَوۡنَ بِٱلۡحَقِّ لِقَوۡمٖ يُؤۡمِنُونَ

ਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ।

إِنَّ فِرۡعَوۡنَ عَلَا فِي ٱلۡأَرۡضِ وَجَعَلَ أَهۡلَهَا شِيَعٗا يَسۡتَضۡعِفُ طَآئِفَةٗ مِّنۡهُمۡ يُذَبِّحُ أَبۡنَآءَهُمۡ وَيَسۡتَحۡيِۦ نِسَآءَهُمۡۚ إِنَّهُۥ كَانَ مِنَ ٱلۡمُفۡسِدِينَ

ਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ।

وَنُرِيدُ أَن نَّمُنَّ عَلَى ٱلَّذِينَ ٱسۡتُضۡعِفُواْ فِي ٱلۡأَرۡضِ وَنَجۡعَلَهُمۡ أَئِمَّةٗ وَنَجۡعَلَهُمُ ٱلۡوَٰرِثِينَ

ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ।