28 : 25
فَجَآءَتۡهُ إِحۡدَىٰهُمَا تَمۡشِي عَلَى ٱسۡتِحۡيَآءٖ قَالَتۡ إِنَّ أَبِي يَدۡعُوكَ لِيَجۡزِيَكَ أَجۡرَ مَا سَقَيۡتَ لَنَاۚ فَلَمَّا جَآءَهُۥ وَقَصَّ عَلَيۡهِ ٱلۡقَصَصَ قَالَ لَا تَخَفۡۖ نَجَوۡتَ مِنَ ٱلۡقَوۡمِ ٱلظَّٰلِمِينَ
(ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ।