28 : 75
وَنَزَعۡنَا مِن كُلِّ أُمَّةٖ شَهِيدٗا فَقُلۡنَا هَاتُواْ بُرۡهَٰنَكُمۡ فَعَلِمُوٓاْ أَنَّ ٱلۡحَقَّ لِلَّهِ وَضَلَّ عَنۡهُم مَّا كَانُواْ يَفۡتَرُونَ
ਅਤੇ ਅਸੀਂ ਹਰ ਉੱਮਤ (ਕੌਮ) ਵਿੱਚੋਂ ਇਕ-ਇਕ ਗਵਾਹ ਕੱਢ ਲਿਆਵਾਂਗੇ ਫੇਰ ਅਸੀਂ ਆਖਾਂਗੇ ਕਿ ਤੁਸੀਂ (ਮੇਰਾ ਸ਼ਰੀਕ ਬਣਾਉਣ ਲਈ) ਕੋਈ ਦਲੀਲ ਪੇਸ਼ ਕਰੋ। ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸ਼ੱਕ ਸੱਚੀ ਗਲ ਤਾਂ ਅੱਲਾਹ ਹੀ ਦੀ ਹੈ ਅਤੇ ਉਹਨਾਂ ਤੋਂ ਉਹ ਸਭ ਗੁਆਚ ਜਾਵੇਗਾ, ਜੋ ਝੂਠ ਉਹ ਘੜਦੇ ਸੀ।