28 : 11
وَقَالَتۡ لِأُخۡتِهِۦ قُصِّيهِۖ فَبَصُرَتۡ بِهِۦ عَن جُنُبٖ وَهُمۡ لَا يَشۡعُرُونَ
ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।