28 : 76
۞ إِنَّ قَٰرُونَ كَانَ مِن قَوۡمِ مُوسَىٰ فَبَغَىٰ عَلَيۡهِمۡۖ وَءَاتَيۡنَٰهُ مِنَ ٱلۡكُنُوزِ مَآ إِنَّ مَفَاتِحَهُۥ لَتَنُوٓأُ بِٱلۡعُصۡبَةِ أُوْلِي ٱلۡقُوَّةِ إِذۡ قَالَ لَهُۥ قَوۡمُهُۥ لَا تَفۡرَحۡۖ إِنَّ ٱللَّهَ لَا يُحِبُّ ٱلۡفَرِحِينَ
ਬੇਸ਼ੱਕ ਕਾਰੂਨ ਵੀ ਮੂਸਾ ਦੀ ਕੌਮ ਵਿੱਚੋਂ ਹੀ ਸੀ, ਪਰ ਉਹ ਉਹਨਾਂ ’ਤੇ ਜ਼ੁਲਮ ਕਰਦਾ ਸੀ। ਅਸੀਂ ਉਸ ਨੂੰ ਇੰਨੇ ਖ਼ਜ਼ਾਨੇ ਦੇ ਰੱਖੇ ਸੀ ਕਿ ਉਸ ਦੀਆਂ ਕੁੰਜੀਆਂ ਦਾ ਭਾਰ ਕਈ ਕਈ ਤਾਕਤਵਰ ਲੋਕਾਂ ਨੂੰ ਵੀ ਥਕਾ ਦਿੰਦੀਆਂ ਸੀ। ਇਕ ਵਾਰ ਉਸ ਦੀ ਕੌਮ ਨੇ ਕਿਹਾ ਕਿ ਤੂੰ ਘਮੰਡ ਨਾ ਕਰ, ਅੱਲਾਹ ਘਮੰਡੀ ਲੋਕਾਂ ਨੂੰ ਪਸੰਦ ਨਹੀਂ ਕਰਦਾ।