28 : 81
فَخَسَفۡنَا بِهِۦ وَبِدَارِهِ ٱلۡأَرۡضَ فَمَا كَانَ لَهُۥ مِن فِئَةٖ يَنصُرُونَهُۥ مِن دُونِ ٱللَّهِ وَمَا كَانَ مِنَ ٱلۡمُنتَصِرِينَ
ਸੋ ਅਸੀਂ ਉਸ (ਕਾਰੂਨ) ਨੂੰ ਸਨੇ ਉਸ ਦੇ ਮਹਿਲ ਦੇ ਧਰਤੀ ਵਿਚ ਧਸਾ ਦਿੱਤਾ ਅਤੇ ਫੇਰ ਉਸ ਲਈ (ਉਸ ਦੇ ਹਾਮੀਆਂ ਦੀ) ਕੋਈ ਟੋਲੀ ਅਜਿਹੀ ਨਹੀਂ ਸੀ ਜਿਹੜੀ ਅੱਲਾਹ ਦੇ ਮੁਕਾਬਲੇ ਵਿਚ ਉਸ ਦੀ ਮਦਦ ਕਰਦੀ ਅਤੇ ਨਾ ਹੀ ਉਹ ਆਪ ਬਦਲਾ ਲੈ ਸਕਿਆ।
Explanation & meanings · 1
- ਇਹ ਰੁ ਉਹ ਅੰਤ ਜਿਹੜਾ ਤਕੱਬਰ ਕਰਨ ਵਾਲਿਆਂ ਦਾ ਹੁੰਦਾ ਹੈ। ਹਦੀਸ ਵਿਚ ਹੈ ਕਿ ਵਡਿਆਈ ਅਤੇ ਹੰਕਾਰ ਨਾਲ ਪਜਾਮਾ, ਪੈਂਟ, ਸ਼ਲਵਾਰ ਜਾਂ ਚਾਦਰਾ ਧਰਤੀ ਉੱਤੇ ਘਸੀਟ ਕੇ ਚਲੱਣ ਵਾਲਾ ਭੈੜੇ ਅੰਜਾਮ ਹੁੰਦਾ ਹੈ। ਇਸੇ ਲਈ ਨਬੀ (ਸ:) ਨੇ ਫ਼ਰਮਾਇਆ ਕਿ ਕਿਆਮਤ ਦੇ ਦਿਹਾੜੇ ਉਸ ਵਿਅਕਤੀ ਵਲ ਨਹੀਂ ਵੇਖੇਗਾ ਜਿਹੜਾ ਘਮੰਡ ਵਿਚ ਆਕੇ ਪਜਾਮਾ ਜਾਂ ਸ਼ਲਵਾਰ ਘਸੀਟ ਕੇ ਚਲਦਾ ਹੈ। (ਸਹੀ ਬੁਖ਼ਾਰੀ, ਹਦੀਸ: 5788)