28 : 59
وَمَا كَانَ رَبُّكَ مُهۡلِكَ ٱلۡقُرَىٰ حَتَّىٰ يَبۡعَثَ فِيٓ أُمِّهَا رَسُولٗا يَتۡلُواْ عَلَيۡهِمۡ ءَايَٰتِنَاۚ وَمَا كُنَّا مُهۡلِكِي ٱلۡقُرَىٰٓ إِلَّا وَأَهۡلُهَا ظَٰلِمُونَ
(ਹੇ ਮੁਹੰਮਦ!) ਤੇਰਾ ਰੱਬ ਕਿਸੇ ਵੀ ਬਸਤੀ ਨੂੰ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤੀਕ ਉੱਥੇ ਦੀ ਕਿਸੇ ਵੱਡੀ ਬਸਤੀ ਵਿਚ ਆਪਣਾ ਕੋਈ ਪੈਗ਼ੰਬਰ ਨਹੀਂ ਭੇਜਦਾ, ਉਹ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀਆਂ ਆਇਤਾਂ (ਹੁਕਮ) ਸੁਣਾਉਂਦਾ ਹੈ ਅਤੇ ਅਸੀਂ ਉਹਨਾਂ ਬਸਤੀਆਂ ਨੂੰ ਉਦੋਂ ਤਕ ਹਲਾਕ ਨਹੀਂ ਕਰਦੇ ਜਦੋਂ ਤਕ ਉੱਥੇ ਦੇ ਵਸਨੀਕ ਜ਼ੁਲਮ ਕਰਨ ਨਹੀਂ ਲੱਗ ਜਾਂਦੇ।