وَدَخَلَ ٱلۡمَدِينَةَ عَلَىٰ حِينِ غَفۡلَةٖ مِّنۡ أَهۡلِهَا فَوَجَدَ فِيهَا رَجُلَيۡنِ يَقۡتَتِلَانِ هَٰذَا مِن شِيعَتِهِۦ وَهَٰذَا مِنۡ عَدُوِّهِۦۖ فَٱسۡتَغَٰثَهُ ٱلَّذِي مِن شِيعَتِهِۦ عَلَى ٱلَّذِي مِنۡ عَدُوِّهِۦ فَوَكَزَهُۥ مُوسَىٰ فَقَضَىٰ عَلَيۡهِۖ قَالَ هَٰذَا مِنۡ عَمَلِ ٱلشَّيۡطَٰنِۖ إِنَّهُۥ عَدُوّٞ مُّضِلّٞ مُّبِينٞ
(ਇਕ ਦਿਨ ਮੂਸਾ) ਉਸ ਸ਼ਹਿਰ ਵਿਚ ਅਜਿਹੇ ਵੇਲੇ ਦਾਖ਼ਲ ਹੋਇਆ ਜਦੋਂ ਸ਼ਹਿਰ ਨਿਵਾਸੀ ਬੇਖ਼ਬਰੀ ਵਿਚ ਸਨ। ਉੱਥੇ ਉਸ (ਮੂਸਾ ਨੇ) ਦੋ ਆਦਮੀਆਂ ਨੂੰ ਲੜਦੇ ਵੇਖਿਆ। (ਉਹਨਾਂ ਵਿਚ) ਇਕ ਤਾਂ ਉਸ (ਮੂਸਾ) ਦੀ ਕੌਮ ਵਿੱਚੋਂ ਸੀ ਅਤੇ ਦੂਜਾ ਉਸ ਦੀ ਵੈਰੀ ਕੌਮ ਵਿੱਚੋਂ ਸੀ। ਜਿਹੜਾ (ਮੂਸਾ) ਦੀ ਕੌਮ ਵਿੱਚੋਂ ਸੀ ਉਸ ਨੇ ਉਸ ਦੇ ਵਿਰੁੱਧ, ਜੋ ਉਸ ਦੀ ਕੌਮ ਦਾ ਵੈਰੀ ਸੀ, ਉਸ (ਮੂਸਾ) ਤੋਂ ਸਹਾਇਤਾ ਮੰਗੀ। ਜਿਸ ਤੋਂ ਮੂਸਾ ਨੇ ਉਸ ਦੇ ਇਕ ਮੁੱਕਾ ਜੜ੍ਹ ਦਿੱਤਾ ਜਿਸ ਕਾਰਨ ਉਹ ਮਰ ਗਿਆ। ਮੂਸਾ (ਨੂੰ ਇਸ ਦਾ ਪਛਤਾਵਾ ਹੋਇਆ ਅਤੇ) ਆਖਣ ਲੱਗਾ ਕਿ ਇਹ ਤਾਂ ਸ਼ੈਤਾਨੀ ਕੰਮ ਹੈ, ਬੇਸ਼ੱਕ ਉਹ ਸ਼ੈਤਾਨ (ਮਨੁੱਖ ਦਾ) ਖੁੱਲਾ ਦੁਸ਼ਮਨ ਹੈ ਅਤੇ ਕੁਰਾਹੇ ਪਾਉਂਦਾ ਹੈ।