28 : 54
أُوْلَٰٓئِكَ يُؤۡتَوۡنَ أَجۡرَهُم مَّرَّتَيۡنِ بِمَا صَبَرُواْ وَيَدۡرَءُونَ بِٱلۡحَسَنَةِ ٱلسَّيِّئَةَ وَمِمَّا رَزَقۡنَٰهُمۡ يُنفِقُونَ
ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
Explanation & meanings · 1
- ਇਸ ਤੋਂ ਭਾਵ ਉਹ ਲੋਕ ਹਨ ਜਿਹੜੇ ਹਰ ਤਰ੍ਹਾਂ ਦੇ ਹਾਲਾਦ ਵਿਚ ਪੈਗ਼ੰਬਰਾਂ ਅਤੇ ਰੱਬੀ ਕਿਤਾਬਾਂ ਉੱਤੇ ਈਮਾਨ ਲਿਆਏ ਅਤੇ ਆਪਣੇ ਈਮਾਨ ਉੱਤੇ ਜਮੇ ਰਹੇ। ਉਹ ਪਹਿਲੇ ਨਬੀ ਉੱਤੇ ਈਮਾਨ ਲਿਆਏ ਉਸ ਮਗਰੋਂ ਦੂਜਾ ਨਬੀ ਆ ਗਿਆ ਤਾਂ ਉਸ ਤੇ ਈਮਾਨ ਲਿਆਏ ਉਹਨ੍ਹਾਂ ਉੱਤੇ ਦੋਹਰਾ ਅਜਰ ਹੈ। ਸਹੀ ਬੁਖ਼ਾਰੀ ਹਦੀਸ 5083 ਵਿਚ ਨਬੀ (ਸ:) ਨੇ ਫ਼ਰਮਾਇਆ ਹੈ ਕਿ ਜਿਹੜੇ ਵਿਅਕਤੀ ਆਪਣੇ ਪੈਗ਼ੰਬਰ ਉੱਤੇ ਈਮਾਨ ਲਿਆਇਆ ਤੇ ਫੇਰ ਮੇਰੇ ਉੱਤੇ ਈਮਾਨ ਲਿਆਇਆ ਉਸ ਨੂੰ ਦੂਰਾ ਸਵਾਬ ਮਿਲੇਗਾ।