قَالَ إِنِّيٓ أُرِيدُ أَنۡ أُنكِحَكَ إِحۡدَى ٱبۡنَتَيَّ هَٰتَيۡنِ عَلَىٰٓ أَن تَأۡجُرَنِي ثَمَٰنِيَ حِجَجٖۖ فَإِنۡ أَتۡمَمۡتَ عَشۡرٗا فَمِنۡ عِندِكَۖ وَمَآ أُرِيدُ أَنۡ أَشُقَّ عَلَيۡكَۚ سَتَجِدُنِيٓ إِن شَآءَ ٱللَّهُ مِنَ ٱلصَّٰلِحِينَ
ਉਸ (ਔਰਤ ਦੇ ਪਿਤਾ ਨੇ ਮੂਸਾ ਨੂੰ) ਕਿਹਾ ਕਿ ਮੈਂ ਆਪਣੀਆਂ ਧੀਆਂ ਵਿੱਚੋਂ ਇਕ ਨੂੰ ਤੇਰੇ ਨਿਕਾਹ ਵਿਚ ਦੇਣਾ ਚਾਹੁੰਦਾ ਹਾਂ ਪਰ ਇਸ ਸ਼ਰਤ ’ਤੇ ਕਿ ਤੁਸੀਂ ਅੱਠ ਸਾਲ (ਮਹਿਰ ਵਜੋਂ) ਮੇਰੀ ਨੌਕਰੀ ਕਰੋਗੇ, ਹਾਂ! ਜੇ ਦਸ ਸਾਲ ਤਕ ਕਰੋ ਤਾਂ ਇਹ ਤੁਹਾਡੀ ਇੱਛਾ ਹੈ ਮੈਂ ਤੁਹਾਡੇ ’ਤੇ ਸਖ਼ਤੀ ਕਰਨਾ ਨਹੀਂ ਚਾਹੁੰਦਾ। ਜੇ ਅੱਲਾਹ ਨੂੰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਮੈਨੂੰ ਇਕ ਭਲਾ ਆਦਮੀ ਹੀ ਵੇਖੋਗੇ।