Skip to content
ਸੂਰਤਾਂ ਦੀ ਸੂਚੀ /

النَّمل

النَّمل is chapter 27 of the Quran and has 93 verses. This page presents it in full in the Uthmani script, with a verse-by-verse translation of its meaning.

93 ਆਇਤਾਂ ਸੂਰਤ ਨੰਬਰ 27
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

طسٓۚ تِلۡكَ ءَايَٰتُ ٱلۡقُرۡءَانِ وَكِتَابٖ مُّبِينٍ

ਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ।

هُدٗى وَبُشۡرَىٰ لِلۡمُؤۡمِنِينَ

(ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ।

ٱلَّذِينَ يُقِيمُونَ ٱلصَّلَوٰةَ وَيُؤۡتُونَ ٱلزَّكَوٰةَ وَهُم بِٱلۡأٓخِرَةِ هُمۡ يُوقِنُونَ

ਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ।

إِنَّ ٱلَّذِينَ لَا يُؤۡمِنُونَ بِٱلۡأٓخِرَةِ زَيَّنَّا لَهُمۡ أَعۡمَٰلَهُمۡ فَهُمۡ يَعۡمَهُونَ

ਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ।

أُوْلَٰٓئِكَ ٱلَّذِينَ لَهُمۡ سُوٓءُ ٱلۡعَذَابِ وَهُمۡ فِي ٱلۡأٓخِرَةِ هُمُ ٱلۡأَخۡسَرُونَ

ਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ।