28 : 77
وَٱبۡتَغِ فِيمَآ ءَاتَىٰكَ ٱللَّهُ ٱلدَّارَ ٱلۡأٓخِرَةَۖ وَلَا تَنسَ نَصِيبَكَ مِنَ ٱلدُّنۡيَاۖ وَأَحۡسِن كَمَآ أَحۡسَنَ ٱللَّهُ إِلَيۡكَۖ وَلَا تَبۡغِ ٱلۡفَسَادَ فِي ٱلۡأَرۡضِۖ إِنَّ ٱللَّهَ لَا يُحِبُّ ٱلۡمُفۡسِدِينَ
ਅਤੇ ਜੋ (ਦੌਲਤ) ਅੱਲਾਹ ਨੇ ਤੈਨੂੰ ਦਿੱਤੀ ਹੋਈ ਹੈ ਤੂੰ ਉਸ ਨਾਲ ਆਖ਼ਿਰਤ ਦਾ ਘਰ ਬਣਾਉਣ ਦੀ ਵੀ ਚਿੰਤਾ ਕਰ ਅਤੇ ਦੁਨੀਆਂ ਵਿੱਚੋਂ ਵੀ ਆਪਣਾ ਹਿੱਸਾ ਲੈਣਾ ਨਾ ਭੁੱਲੀਂ ਅਤੇ ਜਿਸ ਤਰ੍ਹਾਂ ਅੱਲਾਹ ਨੇ ਤੇਰੇ ’ਤੇ ਅਹਿਸਾਨ ਕੀਤਾ ਹੈ, ਤੂੰ ਵੀ (ਲੋਕਾਂ ’ਤੇ) ਅਹਿਸਾਨ ਕਰ ਅਤੇ ਧਰਤੀ ’ਤੇ ਵਿਗਾੜ ਪੈਦਾ ਨਾ ਕਰ। ਬੇਸ਼ੱਕ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।