Skip to content

ਇਸ ਗਵਾਹੀ ਦਾ ਕੀ ਅਰਥ ਹੈ ਕਿ ਮੁਹੰਮਦ ﷺ ਅੱਲਾਹ ਦਾ ਰਸੂਲ ਹਨ?

الباب / الفصل
قسم العقيدة

السؤال

س6: ما معنى شهادة أنَّ محمدًا رسول الله؟

ਪ੍ਰ6: ਇਸ ਗਵਾਹੀ ਦਾ ਕੀ ਅਰਥ ਹੈ ਕਿ ਮੁਹੰਮਦ ﷺ ਅੱਲਾਹ ਦਾ ਰਸੂਲ ਹਨ?

الجواب

ج:معناها: أن الله أرسله للعالمين بشيرًا ونذيرًا.

  • ويجب:
  1. طاعته فيما أمر.
  2. تصديقه فيما أخبر.
  3. عدم معصيته.
  4. لا يعبد الله إلا بما شرع، وهو الاقتداء بالسنة وترك البدعة.

قال تَعَالَى:

﴿مَّن يُطِعِ ٱلرَّسُولَ فَقَدۡ أَطَاعَ ٱللَّهَۖ﴾

[النساء: 80]،

وقال سُبْحَانَهُ:

﴿وَمَا يَنطِقُ عَنِ ٱلۡهَوَىٰٓ 3

إِنۡ هُوَ إِلَّا وَحۡيٞ يُوحَىٰ 4﴾

[النجم: 3-4].

وقال جَلَّ وَعَلَا:

﴿لَّقَدۡ كَانَ لَكُمۡ فِي رَسُولِ ٱللَّهِ أُسۡوَةٌ حَسَنَةٞ لِّمَن كَانَ يَرۡجُواْ ٱللَّهَ وَٱلۡيَوۡمَ ٱلۡأٓخِرَ وَذَكَرَ ٱللَّهَ كَثِيرٗا﴾

[الأحزاب: 21].

ਉੱਤਰ- ਇਸਦਾ ਅਰਥ ਹੈ: ਅੱਲਾਹ ਤਆਲਾ ਨੇ ਮੁੰਹਮਦ ﷺ ਨੂੰ ਸਾਰੇ ਸੰਸਾਰ ਲਈ ਖੁਸ਼ਖਬਰੀ ਦੇਣ ਵਾਲਾ ਅਤੇ ਚੇਤਾਵਨੀ ਦੇਣ ਵਾਲਾ ਬਣਾ ਕੇ ਭੇਜਿਆ ਹੈ।

ਅਤੇ ਇਹ ਵਾਜਿਬ (ਜ਼ਰੂਰੀ) ਹੈ:

1-ਉਨ੍ਹਾਂ ਦੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨਾ।

  1. ਉਨ੍ਹਾਂ ਵੱਲੋਂ ਦੱਸੀਆਂ ਖਬਰਾਂ ਨੂੰ ਸੱਚ ਮੰਨਣਾ।
  2. ਉਨ੍ਹਾਂ ਦੀ ਅਣਆਗਿਆਕਾਰੀ ਨਾ ਕਰਨਾ।
  3. ਅੱਲਾਹ ਤਆਲਾ ਦੀ ਉਸੇ ਤਰ੍ਹਾਂ ਇਬਾਦਤ ਕਰਨਾ ਕਿ ਜਿਵੇਂ ਆਪ ﷺ ਨੇ ਦੱਸਿਆ ਹੈ, ਅਤੇ ਉਹ ਹੈ ਸੁੰਨਤ ਦਾ ਪਾਲਣ ਕਰਨਾ ਅਤੇ ਬਿੱਦਤ (ਦੀਨ ਵਿੱਚ ਨਵਾਂ ਤਰੀਕਾ) ਨੂੰ ਛਡਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ..."

(ਸੂਰਤ ਅਨ-ਨਿਸਾ: 80)

ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ:

"ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।"

"ਉਹ ਤਾਂ ਇੱਕ ਵਹੀ (ਰੱਬੀ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।"

(ਸੂਰਤ ਅਨ-ਨਜਮ: 3-4)

"ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।"

(ਸੂਰਤ ਅਲ-ਅਹਜ਼ਾਬ: 21)