Skip to content

ਸਵੇਰੇ ਅਤੇ ਸ਼ਾਮ ਦੇ ਅਜ਼ਕਾਰ ਕਿਹੜੇ ਹਨ?

الباب / الفصل
قسم الأدعية والأذكار

السؤال

س١٩: ماذا تقول في الصباح والمساء من الأذكار؟

ਪ੍ਰ19: ਸਵੇਰੇ ਅਤੇ ਸ਼ਾਮ ਦੇ ਅਜ਼ਕਾਰ ਕਿਹੜੇ ਹਨ?

الجواب

ج:١. أقرأُ آية الكرسي:

﴿ٱللَّهُ لَآ إِلَٰهَ إِلَّا هُوَ ٱلۡحَيُّ ٱلۡقَيُّومُۚ لَا تَأۡخُذُهُۥ سِنَةٞ وَلَا نَوۡمٞۚ لَّهُۥ مَا فِي ٱلسَّمَٰوَٰتِ وَمَا فِي ٱلۡأَرۡضِۗ مَن ذَا ٱلَّذِي يَشۡفَعُ عِندَهُۥٓ إِلَّا بِإِذۡنِهِۦۚ يَعۡلَمُ مَا بَيۡنَ أَيۡدِيهِمۡ وَمَا خَلۡفَهُمۡۖ وَلَا يُحِيطُونَ بِشَيۡءٖ مِّنۡ عِلۡمِهِۦٓ إِلَّا بِمَا شَآءَۚ وَسِعَ كُرۡسِيُّهُ ٱلسَّمَٰوَٰتِ وَٱلۡأَرۡضَۖ وَلَا يَـُٔودُهُۥ حِفۡظُهُمَاۚ وَهُوَ ٱلۡعَلِيُّ ٱلۡعَظِيمُ﴾

[البقرة: ٢٥٥].

  1. واقرأ:

بِسۡمِ ٱللَّهِ ٱلرَّحۡمَٰنِ ٱلرَّحِيمِ

﴿قُلۡ هُوَ ٱللَّهُ أَحَدٌ 1

ٱللَّهُ ٱلصَّمَدُ 2

لَمۡ يَلِدۡ وَلَمۡ يُولَدۡ 3

وَلَمۡ يَكُن لَّهُۥ كُفُوًا أَحَدُۢ 4﴾

[الإخلاص: 1-4] ثلاث مرات.

﴿قُلۡ أَعُوذُ بِرَبِّ ٱلۡفَلَقِ 1

مِن شَرِّ مَا خَلَقَ 2

وَمِن شَرِّ غَاسِقٍ إِذَا وَقَبَ 3

وَمِن شَرِّ ٱلنَّفَّٰثَٰتِ فِي ٱلۡعُقَدِ 4

وَمِن شَرِّ حَاسِدٍ إِذَا حَسَدَ 5﴾

[الفلق: 1-5] ثلاث مرات.

﴿قُلۡ أَعُوذُ بِرَبِّ ٱلنَّاسِ 1

مَلِكِ ٱلنَّاسِ 2

إِلَٰهِ ٱلنَّاسِ 3

مِن شَرِّ ٱلۡوَسۡوَاسِ ٱلۡخَنَّاسِ 4

ٱلَّذِي يُوَسۡوِسُ فِي صُدُورِ ٱلنَّاسِ 5

مِنَ ٱلۡجِنَّةِ وَٱلنَّاسِ 6﴾

[الناس: 1-6] ثلاث مرات.

  1. «اللهم أنت ربي لا إله إلا أنت، خلقتني وأنا عبدك، وأنا على عهدك ووعدك ما استطعت، أعوذ بك من شر ما صنعت، أبوء لك بنعمتك علي، وأبوء بذنبي، فاغفر لي، فإنه لا يغفر الذنوب إلا أنت»

رواه البخاري.

ਉੱਤਰ- 1. ਆਇਤ-ਅਲ-ਕੁਰਸੀ:

"ਉਹ ਅੱਲਾਹ ਹੈ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ, (ਸਦਾ ਲਈ) ਜਿਉਂਦਾ ਹੈ, ਸਮੁੱਚੀ (ਸ੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੈ, ਨਾ ਹੀ ਉਸ ਨੂੰ ਊਂਘ ਆਉਂਦੀ ਹੈ ਅਤੇ ਨਾ ਹੀ ਉਹ ਸੋਂਦਾ ਹੈ। ਅਕਾਸ਼ਾਂ ਅਤੇ ਧਰਤੀ ਵਿੱਚ ਜੋ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਕੌਣ ਹੈ ਜੋ ਉਸ ਦੇ ਅੱਗੇ ਬਿਨਾ ਉਸ ਦੀ ਆਗਿਆ ਤੋਂ ਕਿਸੇ ਦੀ ਸਿਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੈ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਹੈ ਅਤੇ ਜੋ ਉਹਨਾਂ ਦੇ ਓਹਲੇ ਹੈ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਸਿਵਾਏ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼) ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇੱਕ ਮਹਾਨ ਅਤੇ ਸਰਵ–ਉੱਚ ਵਡਿਆਈ ਵਾਲੀ ਹਸਤੀ ਹੈ।"

[ਸੂਰਤ ਅਲ-ਬਕਰਹ: 50]

  1. ਅਤੇ ਇਹ ਪੜ੍ਹੋ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"(ਹੇ ਨਬੀ ਸ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।"

"ਅੱਲਾਹ ਬੇਨਿਆਜ਼ ਹੈ।"

"ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆਂ (ਭਾਵ ਉਸ ਦੀ ਕੋਈ ਸੰਤਾਨ ਨਹੀਂ) ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆਂ ਹੈ (ਭਾਵ ਨਾ ਉਹ ਕਿਸੇ ਦੀ ਸੰਤਾਨ ਹੈ)।"

"ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।"

[ਸੂਰਤ ਅਲ-ਇਖਲਾਸ: 1-4] ਤਿੰਨ ਵਾਰ।

"(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।"

"ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।"

"ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।"

"ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।"

"ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।"

[ਸੂਰਤ ਅਲ-ਫਲਕ: 1-5] ਤਿੰਨ ਵਾਰ

"(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।"

"ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।"

"ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।"

"ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।"

"ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।"

"ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।"

[ਸੂਰਤ ਅਨ-ਨਾਸ: 1-6] ਤਿੰਨ ਵਾਰ।

"ਅੱਲਾਹੁੱਮਾ ਅਨਤਾ ਰੱਬੀ ਲਾ ਇਲਾਹਾ ਇੱਲਾ ਅਨਤਾ ਖ਼ਲਕਤਨੀ ਵਾ ਅਨਾ ਅਬਦੁਕਾ, ਵਾ ਅਨਾ ਅਲਾ ਆਹਦਿਕਾ ਵਾ ਵਾਅਦਿਕਾ ਮਸਤਤਾਅਤੁ ਆਉਜ਼ੁ ਬਿਕਾ ਮਿਨ ਸ਼ੱਰੀ ਮਾ ਸਨਅਤੁ, ਅਬੁਉ ਲਕਾ ਬਿ ਨਿਅਮਤਿਕਾ ਅਲੈਯਾ ਵਾ ਅਬੁਉ ਬਿ ਜ਼ੰਬੀ ਫ਼ਗਫਿਰਲੀ ਫਾ ਇੱਨਾਹੁ ਲਾ ਯਗਫਿਰੁੱਜ਼-ਜ਼ੁਨੁਬਾ ਇੱਲਾ ਅਨਤਾ।" (ਹੇ ਅੱਲਾਹ! ਤੂੰ ਹੀ ਮੇਰਾ ਰੱਬ ਹੈਂ; ਤੇਰੇ ਸਿਵਾ ਕੋਈ ਸੱਚਾ ਮਾਬੂਦ ਨਹੀਂ। ਤੂੰ ਹੀ ਮੈਨੂੰ ਪੈਦਾ ਕੀਤਾ ਹੈ ਅਤੇ ਮੈਂ ਤੇਰਾ ਬੰਦਾ ਹਾਂ। ਮੈਂ ਤੈਨੂੰ ਦਿੱਤੇ ਵਚਨ ਤੇ ਵਾਅਦੇ ਨੂੰ ਹਰ ਹਾਲ ਵਿੱਚ ਆਪਣੀ ਸਮਰੱਥਾ ਦੇ ਮੁਤਾਬਿਕ ਪੂਰਾ ਕਰਨ ਦੇ ਜਤਨ ਕਰਾਂਗਾ। ਮੈਂ ਤੇਰੇ ਕੋਲੋਂ ਹਰ ਉਸ ਕੁਕਰਮ ਦੀ ਪਨਾਹ ਮੰਗਦਾ ਹਾਂ ਜੋ ਮੈਂ ਕੀਤੇ ਹਨ। ਮੈਂ ਤੇਰੀਆਂ ਦਿੱਤੀਆਂ ਮਿਹਰਾਂ ਨੂੰ ਵੀ ਸਵੀਕਾਰਦਾ ਹਾਂ ਅਤੇ ਆਪਣੇ ਕੀਤੇ ਗੁਨਾਹਾਂ (ਪਾਪਾਂ) ਦਾ ਵੀ ਇਕਰਾਰ ਕਰਦਾ ਹਾਂ; ਤੂੰ ਮੈਨੂੰ ਮਾਫ ਕਰ ਦੇ, ਕਿਉਂਕਿ ਤੈਥੋਂ ਸਿਵਾ ਗੁਨਾਹਾਂ ਨੂੰ ਮਾਫ ਕਰਨ ਵਾਲਾ ਕੋਈ ਨਹੀਂ ਹੈ।)

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।