Skip to content
ਸੂਰਤਾਂ ਦੀ ਸੂਚੀ /

التوبَة

التوبَة is chapter 9 of the Quran and has 129 verses. This page presents it in full in the Uthmani script, with a verse-by-verse translation of its meaning.

129 ਆਇਤਾਂ ਸੂਰਤ ਨੰਬਰ 9
ਆਇਤ ਉੱਤੇ ਜਾਓ
ਪੰਜਾਬੀ · Arif

بَرَآءَةٞ مِّنَ ٱللَّهِ وَرَسُولِهِۦٓ إِلَى ٱلَّذِينَ عَٰهَدتُّم مِّنَ ٱلۡمُشۡرِكِينَ

(ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ।

فَسِيحُواْ فِي ٱلۡأَرۡضِ أَرۡبَعَةَ أَشۡهُرٖ وَٱعۡلَمُوٓاْ أَنَّكُمۡ غَيۡرُ مُعۡجِزِي ٱللَّهِ وَأَنَّ ٱللَّهَ مُخۡزِي ٱلۡكَٰفِرِينَ

ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ।

وَأَذَٰنٞ مِّنَ ٱللَّهِ وَرَسُولِهِۦٓ إِلَى ٱلنَّاسِ يَوۡمَ ٱلۡحَجِّ ٱلۡأَكۡبَرِ أَنَّ ٱللَّهَ بَرِيٓءٞ مِّنَ ٱلۡمُشۡرِكِينَ وَرَسُولُهُۥۚ فَإِن تُبۡتُمۡ فَهُوَ خَيۡرٞ لَّكُمۡۖ وَإِن تَوَلَّيۡتُمۡ فَٱعۡلَمُوٓاْ أَنَّكُمۡ غَيۡرُ مُعۡجِزِي ٱللَّهِۗ وَبَشِّرِ ٱلَّذِينَ كَفَرُواْ بِعَذَابٍ أَلِيمٍ

ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ।

إِلَّا ٱلَّذِينَ عَٰهَدتُّم مِّنَ ٱلۡمُشۡرِكِينَ ثُمَّ لَمۡ يَنقُصُوكُمۡ شَيۡـٔٗا وَلَمۡ يُظَٰهِرُواْ عَلَيۡكُمۡ أَحَدٗا فَأَتِمُّوٓاْ إِلَيۡهِمۡ عَهۡدَهُمۡ إِلَىٰ مُدَّتِهِمۡۚ إِنَّ ٱللَّهَ يُحِبُّ ٱلۡمُتَّقِينَ

ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ।

فَإِذَا ٱنسَلَخَ ٱلۡأَشۡهُرُ ٱلۡحُرُمُ فَٱقۡتُلُواْ ٱلۡمُشۡرِكِينَ حَيۡثُ وَجَدتُّمُوهُمۡ وَخُذُوهُمۡ وَٱحۡصُرُوهُمۡ وَٱقۡعُدُواْ لَهُمۡ كُلَّ مَرۡصَدٖۚ فَإِن تَابُواْ وَأَقَامُواْ ٱلصَّلَوٰةَ وَءَاتَوُاْ ٱلزَّكَوٰةَ فَخَلُّواْ سَبِيلَهُمۡۚ إِنَّ ٱللَّهَ غَفُورٞ رَّحِيمٞ

ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ, ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।

Explanation & meanings · 1
  1. ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2