وَعَلَى ٱلثَّلَٰثَةِ ٱلَّذِينَ خُلِّفُواْ حَتَّىٰٓ إِذَا ضَاقَتۡ عَلَيۡهِمُ ٱلۡأَرۡضُ بِمَا رَحُبَتۡ وَضَاقَتۡ عَلَيۡهِمۡ أَنفُسُهُمۡ وَظَنُّوٓاْ أَن لَّا مَلۡجَأَ مِنَ ٱللَّهِ إِلَّآ إِلَيۡهِ ثُمَّ تَابَ عَلَيۡهِمۡ لِيَتُوبُوٓاْۚ إِنَّ ٱللَّهَ هُوَ ٱلتَّوَّابُ ٱلرَّحِيمُ
ਅੱਲਾਹ ਨੇ ਉਹਨਾਂ ਤਿੰਨਾਂ ਨੂੰ ਵੀ ਮੁਆਫ਼ ਕਰ ਦਿੱਤਾ ਜਿਨ੍ਹਾਂ ਦਾ ਮਾਮਲਾ ਰੱਬੀ ਹੁਕਮਾਂ ਦੀ ਉਡੀਕ ਵਿਚ ਪਿੱਛੇ ਪਾ ਦਿੱਤਾ ਗਿਆ ਸੀ, ਇੱਥੋਂ ਤਕ ਕਿ ਧਰਤੀ ਆਪਣੀ ਸਾਰੀ ਵਿਸ਼ਾਲਤਾ ਹੋਣ ਦੇ ਬਾਵਜੂਦ ਉਹਨਾਂ ਲਈ ਤੰਗ ਹੋ ਗਈ ਸੀ (ਭਾਵ ਛੋਟੀ ਹੋ ਗਈ ਸੀ) ਅਤੇ ਉਹਨਾਂ ਦੇ ਪ੍ਰਾਣ ਵੀ ਉਹਨਾਂ ’ਤੇ ਭਾਰ ਬਣੇ ਹੋਏ ਸੀ ਅਤੇ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਹੁਣ ਅੱਲਾਹ ਤੋਂ ਬਚਣ ਲਈ ਛੁੱਟ ਉਸ ਦੀ ਮਿਹਰਾਂ ਤੋਂ ਕੋਈ ਸ਼ਰਨ-ਅਸਥਾਨ ਨਹੀਂ। ਅੱਲਾਹ ਨੇ ਉਹਨਾਂ ਵੱਲ ਧਿਆਨ ਦਿੱਤਾ ਤਾਂ ਜੋ ਅੱਗੇ ਲਈ ਤੌਬਾ ਕਰ ਸਕਣ। ਬੇਸ਼ੱਕ ਅੱਲਾਹ ਬਹੁਤ ਤੌਬਾ ਕਬੂਲ ਕਰਨ ਵਾਲਾ ਤੇ ਰਹਿਮ ਕਰਨ ਵਾਲਾ ਹੈ।