Skip to content
التوبَة /

ਆਇਤ 54

9 : 54

ਆਇਤ 54 of التوبَة (9 : 54). This page carries the verse in the Uthmani script with a translation of its meaning, at a stable URL that can be cited on its own.

التوبَة ਆਇਤਾਂ 129
ਸੂਰਤ · التوبَة
ਪੰਜਾਬੀ · Arif
9 : 54

وَمَا مَنَعَهُمۡ أَن تُقۡبَلَ مِنۡهُمۡ نَفَقَٰتُهُمۡ إِلَّآ أَنَّهُمۡ كَفَرُواْ بِٱللَّهِ وَبِرَسُولِهِۦ وَلَا يَأۡتُونَ ٱلصَّلَوٰةَ إِلَّا وَهُمۡ كُسَالَىٰ وَلَا يُنفِقُونَ إِلَّا وَهُمۡ كَٰرِهُونَ

ਇਹਨਾਂ ਦੇ ਖ਼ਰਚ ਕੀਤੇ ਹੋਏ ਮਾਲ ਨੂੰ ਨਾ ਕਬੂਲ ਕਰਨ ਦਾ ਇਸ ਤੋਂ ਛੁੱਟ ਹੋਰ ਕੋਈ ਕਾਰਨ ਨਹੀਂ ਕਿ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਆਪਣੀਆਂ ਨਮਾਜ਼ਾਂ ਲਈ ਵੀ ਜਕੋ-ਜਕੀ ਆਉਂਦੇ ਹਨ ਅਤੇ ਰੱਬ ਦੀ ਰਾਹ ਵਿਚ ਵੀ ਨਾ ਚਾਹੁੰਦੇ ਹੋਏ ਖ਼ਰਚ ਕਰਦੇ ਹਨ।

Explanation & meanings · 1
  1. ਇਸ ਤੋਂ ਪਤਾ ਚਲਪਾ ਹੈ ਕਿ ਨਮਾਜ਼ ਵਿਚ ਸੁਸਤੀ ਕਰਨਾ ਮੁਨਾਫ਼ਿਕਾਂ ਦਾ ਕੰਮ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਫ਼ਜਰ ਤੇ ਇਸ਼ਾ ਦੀ ਨਮਾਜ਼ ਮੁਨਾਫ਼ਿਕਾਂ ਉੱਤੇ ਸਭ ਤੋਂ ਭਾਰੀ ਹੁੰਦੀ ਹੈ। ਪਰ ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹਨਾਂ ਦੋਵਾਂ ਨਮਾਜ਼ਾਂ ਦਾ ਕਿੰਨਾਂ ਵੱਡਾ ਬਦਲਾ ਹੈ ਤਾਂ ਉਹ ਜ਼ਰੂਰ ਮਸੀਤਾਂ ਵਿਚ ਆਉਣਗੇ ਭਾਵੇ ਉਹਨਾਂ ਨੂੰ ਰਿੰਗੜਦੇ ਹੋਏ ਹੀ ਕਿਉਂ ਨਾ ਆਉਣਾ ਪਵੇ। ਅੱਲਾਹ ਦੇ ਰਸੂਲ (ਸ:) ਨੇ ਇਹ ਵੀ ਫ਼ਰਮਾਇਆ ਕਿ ਮੈਂ ਮੁਅੱਜ਼ਨ ਨੂੰ ਅਕਾਮਤ ਦਾ ਹੁਕਮ ਦਵਾਂ ਅਤੇ ਫੇਰ ਉਹ ਅਕਾਮਤ ਕਹੇ ਅਤੇ ਮੈਂ ਕਿਸੇ ਦੂਜੇ ਵਿਅਕਤੀ ਨੂੰ ਹੁਕਮ ਦਵਾਂ ਕਿ ਉਹ ਲੋਕਾਂ ਦੀ ਇਮਾਮਤ ਕਰਵਾਏ, ਫੇਰ ਮੈਂ ਅੱਗ ਲੈ ਕੇ ਉਹਨਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਵਾਂ ਜਿਹੜੇ ਆਪਣੇ ਘਰੋਂ ਨਮਾਜ਼ ਲਈ ਨਹੀਂ ਨਿਕਲੇ। ਉਹਨਾਂ ਨੂੰ ਮੈਂ ਸਨੇ ਉਹਨਾਂ ਦੇ ਘਰ ਦੇ ਜਲਾ ਦਵਾਂ। (ਸਹੀ ਬੁਖ਼ਾਰੀ, ਹਦੀਸ: 657)