9 : 28
يَٰٓأَيُّهَا ٱلَّذِينَ ءَامَنُوٓاْ إِنَّمَا ٱلۡمُشۡرِكُونَ نَجَسٞ فَلَا يَقۡرَبُواْ ٱلۡمَسۡجِدَ ٱلۡحَرَامَ بَعۡدَ عَامِهِمۡ هَٰذَاۚ وَإِنۡ خِفۡتُمۡ عَيۡلَةٗ فَسَوۡفَ يُغۡنِيكُمُ ٱللَّهُ مِن فَضۡلِهِۦٓ إِن شَآءَۚ إِنَّ ٱللَّهَ عَلِيمٌ حَكِيمٞ
ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
Explanation & meanings · 1
- ਮੁਸ਼ਰਿਕਾਂ ਦੀ ਨਾ-ਪਾਕੀ ਜਾਂ ਗੰਦਗੀ ਦੋਂ ਤਰ੍ਹਾਂ ਦੀ ਹੈ ਇਕ ਸਰੀਰਿਕ ਅਤੇ ਦੂਜੀ ਰੁਹਾਨੀ ਗੰਦਗੀ, ਰੂਹਾਨੀ ਗੰਦਗੀ ਇਹ ਹੈ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ (ਸ:) ’ਤੇ ਈਮਾਨ ਨਹੀਂ ਰੱਖਦਾ ਅਤੇ ਸਰੀਰ ਦੀ ਗੰਦਗੀ ਇਹ ਹੈ ਕਿ ਉਹ ਸਫ਼ਾਈ ਦਾ ਧਿਆਨ ਨਹੀਂ ਰੱਖਦਾ, ਪਿਸ਼ਾਬ, ਟੱਟੀ, ਵੀਰਜ ਆਦਿ ਨਿਕਲਣ ’ਤੇ ਮੁਸ਼ਰਿਕ ਜਾਂ ਕਾਫ਼ਿਰ ਨਾ-ਪਾਕ ਹੁੰਦੇ ਹਨ।