قُلۡ إِن كَانَ ءَابَآؤُكُمۡ وَأَبۡنَآؤُكُمۡ وَإِخۡوَٰنُكُمۡ وَأَزۡوَٰجُكُمۡ وَعَشِيرَتُكُمۡ وَأَمۡوَٰلٌ ٱقۡتَرَفۡتُمُوهَا وَتِجَٰرَةٞ تَخۡشَوۡنَ كَسَادَهَا وَمَسَٰكِنُ تَرۡضَوۡنَهَآ أَحَبَّ إِلَيۡكُم مِّنَ ٱللَّهِ وَرَسُولِهِۦ وَجِهَادٖ فِي سَبِيلِهِۦ فَتَرَبَّصُواْ حَتَّىٰ يَأۡتِيَ ٱللَّهُ بِأَمۡرِهِۦۗ وَٱللَّهُ لَا يَهۡدِي ٱلۡقَوۡمَ ٱلۡفَٰسِقِينَ
(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ। ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।
- ਇਸ ਆਇਤ ਵਿਚ ਜਿਹਾਦ ਤੋਂ ਬਚਣ ਵਾਲਿਆਂ ਲਈ ਚਿਤਾਵਣੀ ਹੈ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਨੂੰ ਇਸਲਾਮ ਵਿਚ ਵਿਸ਼ੇਸ਼ ਮਹੱਤਵ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਸਲਾਮ ਦਾ ਸਿਖਰ ਕਿਹਾ ਗਿਆ ਹੈ। ਜਿਹਾਦ ਕਰਨ ’ਤੇ ਹੀ ਇਸਲਾਮ ਦਾ ਵਜੂਦ ਕਾਇਮ ਹੁੰਦਾ ਹੈ ਜਿਹਾਦ ਨਾ ਕਰਨ ਤੋਂ ਇਸਲਾਮ ਖ਼ਤਮ ਹੋ ਜਾਂਦਾ ਹੈ ਅਤੇ ਮੁਸਲਮਾਨ ਰੁਸਵਾਈ ਤੇ ਜ਼ਲਾਲਤ ’ਤੇ ਤੁਰ ਪੈਂਦੇ ਹਨ ਅਤੇ ਆਦਰਮਾਨ ਤੋਂ ਵਾਂਝੇ ਹੋ ਜਾਂਦੇ ਹਨ। ਜਿਹੜਾ ਕੋਈ ਸੱਚੇ ਦਿਲੋਂ ਜਿਹਾਦ ਕਰਨ ਦੀ ਚਾਹਤ ਨਹੀਂ ਰੱਖਦਾ ਤਾਂ ਉਹ ਵੀ ਝੂਠੇ ਹੋਣ ਦੀਆਂ ਨਿਸ਼ਾਨੀਆਂ ਵਿਚ ਇਕ ਨਿਸ਼ਾਨੀ ਨਾਲ ਮਾਰਦਾ ਹੈ ਭਾਵ ਉਸ ਨੂੰ ਝੂਠ ਦੀ ਹਾਲਤ ਵਿਚ ਹੀ ਮੌਤ ਆਉਂਦੀ ਹੈ। (ਸਹੀ ਮੁਸਲਿਮ, ਹਦੀਸ: 1910)