9 : 31
ٱتَّخَذُوٓاْ أَحۡبَارَهُمۡ وَرُهۡبَٰنَهُمۡ أَرۡبَابٗا مِّن دُونِ ٱللَّهِ وَٱلۡمَسِيحَ ٱبۡنَ مَرۡيَمَ وَمَآ أُمِرُوٓاْ إِلَّا لِيَعۡبُدُوٓاْ إِلَٰهٗا وَٰحِدٗاۖ لَّآ إِلَٰهَ إِلَّا هُوَۚ سُبۡحَٰنَهُۥ عَمَّا يُشۡرِكُونَ
ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ। ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
Explanation & meanings · 1
- ਹਜ਼ਰਤ ਅਦੀ ਬਿਨ ਹਾਤਿਮ ਨੇ ਨਬੀ ਕਰੀਮ (ਸ:) ਤੋਂ ਇਹ ਆਇਤ ਸੁਣੀ ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਲੋਕ ਉਹਨਾਂ ਦੀ ਇਬਾਦਤ ਨਹੀਂ ਕਰਦੇ ਸੀ ਪਰ ਜਦੋਂ ਉਨ੍ਹਾਂ ਦੇ ਧਾਰਮਿਕ ਗੁਰੂ ਕਿਸੇ ਚੀਜ਼ ਨੂੰ ਹਲਾਲ ਕਹਿੰਦੇ ਸੀ ਤਾਂ ਇਹ ਵੀ ਉਸ ਨੂੰ ਹਲਾਲ ਸਮਝਦੇ ਸੀ ਅਤੇ ਜਿਸ ਨੂੰ ਉਹ ਹਰਾਮ ਕਹਿੰਦੇ ਸੀ ਉਸ ਨੂੰ ਇਹ ਵੀ ਹਰਾਮ ਸਮਝਦੇ ਸੀ। (ਜਾਮਅ ਤਿਰਮਜ਼ੀ, ਹਦੀਸ: 3095)