إِنَّ عِدَّةَ ٱلشُّهُورِ عِندَ ٱللَّهِ ٱثۡنَا عَشَرَ شَهۡرٗا فِي كِتَٰبِ ٱللَّهِ يَوۡمَ خَلَقَ ٱلسَّمَٰوَٰتِ وَٱلۡأَرۡضَ مِنۡهَآ أَرۡبَعَةٌ حُرُمٞۚ ذَٰلِكَ ٱلدِّينُ ٱلۡقَيِّمُۚ فَلَا تَظۡلِمُواْ فِيهِنَّ أَنفُسَكُمۡۚ وَقَٰتِلُواْ ٱلۡمُشۡرِكِينَ كَآفَّةٗ كَمَا يُقَٰتِلُونَكُمۡ كَآفَّةٗۚ وَٱعۡلَمُوٓاْ أَنَّ ٱللَّهَ مَعَ ٱلۡمُتَّقِينَ
ਬੇਸ਼ੱਕ ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਬਾਰ੍ਹਾਂ ਹੀ ਹੈ ਅਤੇ ਇਹ ਉਸ ਵੇਲੇ ਤੋਂ ਹੈ ਜਦੋਂ ਤੋਂ ਅਕਾਸ਼ ਤੇ ਧਰਤੀ ਨੂੰ ਉਸ ਨੇ ਪੈਦਾ ਕੀਤਾ ਹੈ। ਇਹਨਾਂ ਵਿੱਚੋਂ ਚਾਰ ਮਹੀਨੇ ਅਦਬ (ਸਤਿਕਾਰ) ਦੇ ਹਨ, ਇਹੋ ਹਿਸਾਬ ਠੀਕ ਹੈ। ਤੁਸੀਂ ਇਹਨਾਂ ਮਹੀਨਿਆਂ ਵਿਚ ਆਪਣੀਆਂ ਜਾਨਾਂ ’ਤੇ ਜ਼ੁਲਮ ਨਾਂ ਕਰੋ ਅਤੇ ਤੁਸੀਂ ਸਾਰੇ (ਮੁਸਲਮਾਨ) ਮਿਲਕੇ ਮੁਸ਼ਰਿਕਾਂ ਨਾਲ ਲੜੋ ਜਿਵੇਂ ਉਹ ਸਾਰੇ ਤੁਹਾਡੇ ਨਾਲ (ਮਿਲਕੇ) ਲੜਦੇ ਹਨ ਅਤੇ ਇਹ ਗੱਲ ਵੀ ਚੇਤੇ ਰੱਖੋ ਕਿ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।
- ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 193/2