Skip to content
التوبَة /

ਆਇਤ 93

9 : 93

ਆਇਤ 93 of التوبَة (9 : 93). This page carries the verse in the Uthmani script with a translation of its meaning, at a stable URL that can be cited on its own.

التوبَة ਆਇਤਾਂ 129
ਸੂਰਤ · التوبَة
ਪੰਜਾਬੀ · Arif
9 : 93

۞ إِنَّمَا ٱلسَّبِيلُ عَلَى ٱلَّذِينَ يَسۡتَـٔۡذِنُونَكَ وَهُمۡ أَغۡنِيَآءُۚ رَضُواْ بِأَن يَكُونُواْ مَعَ ٱلۡخَوَالِفِ وَطَبَعَ ٱللَّهُ عَلَىٰ قُلُوبِهِمۡ فَهُمۡ لَا يَعۡلَمُونَ

(ਹੇ ਨਬੀ!) ਦੋਸ਼ੀ ਤਾਂ ਉਹ ਲੋਕ ਹਨ ਜਿਹੜੇ ਦੌਲਤਮੰਦ ਹੁੰਦੇ ਹੋਏ ਵੀ ਤੁਹਾਥੋਂ (ਜੰਗ ਵਿਚ ਨਾ ਜਾਣ) ਦੀ ਆਗਿਆ (ਛੁੱਟੀ) ਮੰਗਦੇ ਹਨ ਅਤੇ ਇਹ ਘਰਾਂ ਵਿਚ ਜ਼ਨਾਨੀਆਂ ਨਾਲ ਬੈਠਣਾ ਪਸੰਦ ਕਰਦੇ ਹਨ। ਇਹਨਾਂ ਦੇ ਦਿਲਾਂ ’ਤੇ ਅੱਲਾਹ ਨੇ ਮੋਹਰਾਂ ਲਾ ਛੱਡੀਆਂ ਹਨ ਜਿਸ ਨੂੰ ਉਹ ਜਾਣਦੇ ਵੀ ਨਹੀਂ।

Explanation & meanings · 1
  1. ਇਸ ਵਿਚ ਮੁਨਾਫ਼ਿਕਾਂ ਦਾ ਜਿਹਾਦ ਤੋਂ ਬਚਨ ਦੀ ਚਰਚਾ ਕੀਤੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਜਿਹਾਦ ਵਿਚ ਸਹੀ ਅਰਥਾਂ ਵਿਚ ਉਹੀਓ ਹਿੱਸਾ ਲੈ ਸਕਦਾ ਹੈ ਜਿਸ ਨੂੰ ਦੁਨਿਆ ਦੀ ਚਾਹਤ ਨਾ ਹੋਵੇ। ਹਜ਼ਰਤ ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਮੈਨੇ ਨਬੀ (ਸ:) ਨੂੰ ਇਹ ਫ਼ਰਮਾਉਂਦੇ ਸੁਨਿਆ ਕਿ ਇਕ ਨਬੀ ਜਿਹਾਦ ਲਈ ਨਿਕਲੇ ਤਾਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕੇ ਮੇਰੇ ਨਾਲ ਉਹ ਵਿਅਕਤੀ ਨਾ ਜਾਵੇ ਜਿਸ ਨੇ ਹੁਣੇ ਹੁਣੇ ਕਿਸੇ ਜ਼ਨਾਨੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਅਜੇ ਤਕ ਆਪਣੀ ਪਤਨੀ ਨਾਲ ਸ਼ਰੀਰਿਕ ਸੰਬੰਧ ਨਹੀਂ ਬਣਾ ਸਕਿਆ ਅਤੇ ਉਹ ਇਹ ਸੰਬੰਧ ਬਣਾਉਣਾ ਚਾਹੁੰਦਾ ਹੈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਘਰ ਬਣਾਇਆ ਹੈ ਪਰ ਅਜੇ ਉਸ ਦੀ ਛੱਤ ਨਹੀਂ ਪਾਈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਗੱਭਣ ਉਂਠਨੀਆਂ ਤੇ ਬਕਰੀਆਂ ਖ਼ਰੀਦੀਆਂ ਹਨ ਅਤੇ ਉਹ ਉਹਨਾਂ ਦੇ ਬੱਚੇ ਜਮੱਣ ਦੀ ਆਸ ਵਿਚ ਹੈ, ਫੇਰ ਉਹ ਜਿਹਾਦ ਵਿਚ ਚਲੇ ਗਏ। (ਸਹੀ ਬੁਖ਼ਾਰੀ, ਹਦੀਸ: 3124)