9 : 91
لَّيۡسَ عَلَى ٱلضُّعَفَآءِ وَلَا عَلَى ٱلۡمَرۡضَىٰ وَلَا عَلَى ٱلَّذِينَ لَا يَجِدُونَ مَا يُنفِقُونَ حَرَجٌ إِذَا نَصَحُواْ لِلَّهِ وَرَسُولِهِۦۚ مَا عَلَى ٱلۡمُحۡسِنِينَ مِن سَبِيلٖۚ وَٱللَّهُ غَفُورٞ رَّحِيمٞ
ਕਮਜ਼ੋਰਾਂ, ਰੋਗੀਆਂ ਅਤੇ ਬੁੱਢਿਆਂ ਲਈ ਅਤੇ ਉਹਨਾਂ ਲਈ ਜਿਨ੍ਹਾਂ ਦੇ ਪੱਲੇ ਖ਼ਰਚ ਕਰਨ ਨੂੰ ਕੁੱਝ ਵੀ ਨਹੀਂ, ਉਹਨਾਂ ਲਈ ਇਸ ਹਾਲਤ ਵਿਚ ਪਿੱਛੇ ਰਹਿਣ ਵਿਚ ਕੁਝ ਵੀ ਹਰਜ ਨਹੀਂ, ਜੇ ਉਹ ਅੱਲਾਹ ਤੇ ਉਸ ਦੇ ਰਸੂਲ ਦੇ ਸ਼ੁਭ ਚਿੰਤਕ ਬਣ ਕੇ ਰਹਿਣ, ਅਜਿਹੇ ਨੇਕ ਲੋਕਾਂ ਲਈ ਜਿਹਾਦ ਵਿਚ ਨਾ ਜਾਣ ’ਤੇ ਕੋਈ ਦੋਸ਼ ਨਹੀਂ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
Explanation & meanings · 1
- ਨਬੀ (ਸ:) ਨੇ ਫ਼ਰਮਾਇਆ ਕਿ ਦੀਨ ਵਿਚ ਖ਼ੈਰ ਖ਼੍ਵਾਹੀ ਇਖ਼ਲਾਸ ਤੇ ਸਚਾਈ ਦਾ ਨਾਂ ਹੈ ਅਤੇ ਇਹ ਅੱਲਾਹ ਦੇ ਲਈ ਅਤੇ ਉਸ ਦੇ ਰਸੂਲ ਲਈ ਅਤੇ ਸਮੇਂ ਦੇ ਇਮਾਮਾਂ ਲਈ ਅਤੇ ਆਮ ਲੋਕਾਂ ਲਈ ਹੈ। (ਸਹੀ ਮੁਸਲਿਮ, ਹਦੀਸ: 55) ● ਅੱਲਾਹ ਦੇ ਲਈ ਭਲਾਈ ਦੀ ਚਾਹਤ ਰਖਣਾ ਇਹ ਹੈ ਕਿ ਉਸ ਦੇ ਅੱਗੇ ਝੁਕਿਆ ਜਾਵੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਉਸ ਦੇ ਕਲਮੇ ਨੂੰ ਚੜਦੀ ਕਲਾਂ ਵਿਚ ਰੱਖਣ ਲਈ ਜਿਹਾਦ ਕੀਤਾ ਜਾਵੇ। ਉਸ ਨਾਲ ਮੁਹੱਬਤ ਕੀਤੀ ਜਾਵੇ ਉਸੇ ਤੋਂ ਡਰਿਆ ਜਾਵੇ। ਅੱਲਾਹ ਦੇ ਰਸੂਲ ਨਾਲ ਭਲਾਈ ਇਹ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਸੁਨੰਤ ਦੀ ਪਾਲਣਾ ਕੀਤੀ ਜਾਵੇ। ਮੁਸਲਮਾਨ ਹਾਕਮਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਉਹ ਮੁਸਲਮਾਨਾਂ ਦੀ ਸਹੀ ਅਗਵਾਈ ਕਰ ਸਕਣ। ਆਮ ਮੁਸਲਮਾਨਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਨੂੰ ਨੇਕੀ ਦਾ ਹੁਕਮ ਦਿੱਤਾ ਜਾਵੇ ਅਤੇ ਬੁਰਾਈ ਤੋਂ ਰੋਕਿਆ ਜਾਵੇ ਅਤੇ ਉਹਨਾਂ ਨਾਲ ਨਰਮਾਈ ਅਤੇ ਮੁਹੱਬਤ ਵਾਲਾ ਵਿਵਹਾਰ ਹੋਵੇ।