Skip to content
ਸੂਰਤਾਂ ਦੀ ਸੂਚੀ /

النور

النور is chapter 24 of the Quran and has 64 verses. This page presents it in full in the Uthmani script, with a verse-by-verse translation of its meaning.

64 ਆਇਤਾਂ ਸੂਰਤ ਨੰਬਰ 24
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

سُورَةٌ أَنزَلۡنَٰهَا وَفَرَضۡنَٰهَا وَأَنزَلۡنَا فِيهَآ ءَايَٰتِۭ بَيِّنَٰتٖ لَّعَلَّكُمۡ تَذَكَّرُونَ

ਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ।

ٱلزَّانِيَةُ وَٱلزَّانِي فَٱجۡلِدُواْ كُلَّ وَٰحِدٖ مِّنۡهُمَا مِاْئَةَ جَلۡدَةٖۖ وَلَا تَأۡخُذۡكُم بِهِمَا رَأۡفَةٞ فِي دِينِ ٱللَّهِ إِن كُنتُمۡ تُؤۡمِنُونَ بِٱللَّهِ وَٱلۡيَوۡمِ ٱلۡأٓخِرِۖ وَلۡيَشۡهَدۡ عَذَابَهُمَا طَآئِفَةٞ مِّنَ ٱلۡمُؤۡمِنِينَ

ਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ। ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)।

Explanation & meanings · 1
  1. ਇਹ ਸਜ਼ਾ ਅਜਿਹੇ ਬਦਕਾਰ ਮਰਦ ਜਾਂ ਔਰਤ ਲਈ ਹੈ ਜਿਹੜੀ ਵਿਵਾਹਿਤ ਨਹੀਂ ਹੈ ਇਸ ਦੇ ਨਾਲ ਹੀ ਆਪ (ਸ:) ਨੇ ਅਜਿਹੇ ਲੋਕਾਂ ਲਈ ਦੇਸ਼ ਨਿਕਾਲੇ ਦੀ ਸਜ਼ਾ ਵੀ ਵਧਾਈ ਹੈ। ਜਿਵੇਂ ਸਹੀ ਬੁਖ਼ਾਰੀ ਹਦੀਸ 6833 ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ।

ٱلزَّانِي لَا يَنكِحُ إِلَّا زَانِيَةً أَوۡ مُشۡرِكَةٗ وَٱلزَّانِيَةُ لَا يَنكِحُهَآ إِلَّا زَانٍ أَوۡ مُشۡرِكٞۚ وَحُرِّمَ ذَٰلِكَ عَلَى ٱلۡمُؤۡمِنِينَ

ਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ।

وَٱلَّذِينَ يَرۡمُونَ ٱلۡمُحۡصَنَٰتِ ثُمَّ لَمۡ يَأۡتُواْ بِأَرۡبَعَةِ شُهَدَآءَ فَٱجۡلِدُوهُمۡ ثَمَٰنِينَ جَلۡدَةٗ وَلَا تَقۡبَلُواْ لَهُمۡ شَهَٰدَةً أَبَدٗاۚ وَأُوْلَٰٓئِكَ هُمُ ٱلۡفَٰسِقُونَ

ਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ।

إِلَّا ٱلَّذِينَ تَابُواْ مِنۢ بَعۡدِ ذَٰلِكَ وَأَصۡلَحُواْ فَإِنَّ ٱللَّهَ غَفُورٞ رَّحِيمٞ

ਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ।