24 : 41
أَلَمۡ تَرَ أَنَّ ٱللَّهَ يُسَبِّحُ لَهُۥ مَن فِي ٱلسَّمَٰوَٰتِ وَٱلۡأَرۡضِ وَٱلطَّيۡرُ صَٰٓفَّٰتٖۖ كُلّٞ قَدۡ عَلِمَ صَلَاتَهُۥ وَتَسۡبِيحَهُۥۗ وَٱللَّهُ عَلِيمُۢ بِمَا يَفۡعَلُونَ
ਕੀ ਤੁਸੀਂ ਵੇਖਦੇ ਨਹੀਂ ਕਿ ਅਕਾਸ਼ ਅਤੇ ਧਰਤੀ ਦੇ ਵਿਚਕਾਰ ਦੀ ਹਰੇਕ ਚੀਜ਼, ਖੰਭ ਪਸਾਰੀਂ ਉੱਡਦੇ ਹੋਏ ਪੰਖ-ਪਖੇਰੂ ਅੱਲਾਹ ਦੀ ਤਸਬੀਹ ਵਿਚ ਰੁਝੇ ਹੋਏ ਹਨ। ਹਰੇਕ ਆਪਣੀ ਨਮਾਜ਼ ਤੇ ਤਸਬੀਹ ਨੂੰ ਜਾਣਦਾ ਹੈ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਸ ਤੋਂ ਭਲੀ-ਭਾਂਤ ਜਾਣੂ ਹੈ।