Skip to content
النور /

ਆਇਤ 39

24 : 39

ਆਇਤ 39 of النور (24 : 39). This page carries the verse in the Uthmani script with a translation of its meaning, at a stable URL that can be cited on its own.

النور ਆਇਤਾਂ 64
ਸੂਰਤ · النور
ਪੰਜਾਬੀ · Arif
24 : 39

وَٱلَّذِينَ كَفَرُوٓاْ أَعۡمَٰلُهُمۡ كَسَرَابِۭ بِقِيعَةٖ يَحۡسَبُهُ ٱلظَّمۡـَٔانُ مَآءً حَتَّىٰٓ إِذَا جَآءَهُۥ لَمۡ يَجِدۡهُ شَيۡـٔٗا وَوَجَدَ ٱللَّهَ عِندَهُۥ فَوَفَّىٰهُ حِسَابَهُۥۗ وَٱللَّهُ سَرِيعُ ٱلۡحِسَابِ

ਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ, ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।

Explanation & meanings · 1
  1. ਭਾਵ ਕਾਫ਼ਿਰ ਦੇ ਅਮਲ ਉਸ ਪਿਆਸੇ ਵਿਅਕਤੀ ਵਾਂਗ ਹਨ ਜਿਹੜਾ ‘ਸਰਾਬ’ ਵਾਂਗ ਹੈ ਜਦੋਂ ਕਾਫ਼ਿਰ ਅੱਲਾਹ ਨੂੰ ਮਿਲੇਗਾ ਤਾਂ ਉਹ ਇਹ ਵਿਚਾਰੇਗਾ ਕਿ ਅੱਲਾਹ ਉਸ ਨੂੰ ਆਪਣੇ ਵਲੋਂ ਉਸ ਦੇ ਨੇਕ ਅਮਲਾਂ ਦਾ ਚੰਗਾ ਬਦਲਾ ਦੇਵੇਗਾ। ਪਰ ‘ਸਰਾਬ’ ਵਾਂਗ ਉਸ ਕੁਝ ਵੀ ਨਹੀਂ ਮਿਲੇਗਾ ਅਤੇ ਉਸ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ।