لَّا تَجۡعَلُواْ دُعَآءَ ٱلرَّسُولِ بَيۡنَكُمۡ كَدُعَآءِ بَعۡضِكُم بَعۡضٗاۚ قَدۡ يَعۡلَمُ ٱللَّهُ ٱلَّذِينَ يَتَسَلَّلُونَ مِنكُمۡ لِوَاذٗاۚ فَلۡيَحۡذَرِ ٱلَّذِينَ يُخَالِفُونَ عَنۡ أَمۡرِهِۦٓ أَن تُصِيبَهُمۡ فِتۡنَةٌ أَوۡ يُصِيبَهُمۡ عَذَابٌ أَلِيمٌ
(ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ।