۞ يَٰٓأَيُّهَا ٱلَّذِينَ ءَامَنُواْ لَا تَتَّبِعُواْ خُطُوَٰتِ ٱلشَّيۡطَٰنِۚ وَمَن يَتَّبِعۡ خُطُوَٰتِ ٱلشَّيۡطَٰنِ فَإِنَّهُۥ يَأۡمُرُ بِٱلۡفَحۡشَآءِ وَٱلۡمُنكَرِۚ وَلَوۡلَا فَضۡلُ ٱللَّهِ عَلَيۡكُمۡ وَرَحۡمَتُهُۥ مَا زَكَىٰ مِنكُم مِّنۡ أَحَدٍ أَبَدٗا وَلَٰكِنَّ ٱللَّهَ يُزَكِّي مَن يَشَآءُۗ وَٱللَّهُ سَمِيعٌ عَلِيمٞ
ਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।