وَعَدَ ٱللَّهُ ٱلَّذِينَ ءَامَنُواْ مِنكُمۡ وَعَمِلُواْ ٱلصَّٰلِحَٰتِ لَيَسۡتَخۡلِفَنَّهُمۡ فِي ٱلۡأَرۡضِ كَمَا ٱسۡتَخۡلَفَ ٱلَّذِينَ مِن قَبۡلِهِمۡ وَلَيُمَكِّنَنَّ لَهُمۡ دِينَهُمُ ٱلَّذِي ٱرۡتَضَىٰ لَهُمۡ وَلَيُبَدِّلَنَّهُم مِّنۢ بَعۡدِ خَوۡفِهِمۡ أَمۡنٗاۚ يَعۡبُدُونَنِي لَا يُشۡرِكُونَ بِي شَيۡـٔٗاۚ وَمَن كَفَرَ بَعۡدَ ذَٰلِكَ فَأُوْلَٰٓئِكَ هُمُ ٱلۡفَٰسِقُونَ
ਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ।