Skip to content
النور /

ਆਇਤ 11

24 : 11

ਆਇਤ 11 of النور (24 : 11). This page carries the verse in the Uthmani script with a translation of its meaning, at a stable URL that can be cited on its own.

النور ਆਇਤਾਂ 64
ਸੂਰਤ · النور
ਪੰਜਾਬੀ · Arif
24 : 11

إِنَّ ٱلَّذِينَ جَآءُو بِٱلۡإِفۡكِ عُصۡبَةٞ مِّنكُمۡۚ لَا تَحۡسَبُوهُ شَرّٗا لَّكُمۖ بَلۡ هُوَ خَيۡرٞ لَّكُمۡۚ لِكُلِّ ٱمۡرِيٕٖ مِّنۡهُم مَّا ٱكۡتَسَبَ مِنَ ٱلۡإِثۡمِۚ وَٱلَّذِي تَوَلَّىٰ كِبۡرَهُۥ مِنۡهُمۡ لَهُۥ عَذَابٌ عَظِيمٞ

ਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ, ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ।

Explanation & meanings · 1
  1. ਇਸ ਵਿਚ ਉਸ ਬਹੁਤਾਨ ਦੀ ਗੱਲ ਕੀਤੀ ਗਈ ਹੈ ਜਿਹੜਾ ਨਬੀ (ਸ:) ਦੀ ਪਤਨੀ ਬੀਬੀ ਆਇਸ਼ਾ ਪਰ ਮੁਨਾਫ਼ਿਕਾਂ ਵੱਲੋਂ ਘੜ੍ਹਿਆ ਗਿਆ ਸੀ। ਇਹ ਘਟਨਾ ਕਿਸਾ-ਏ-ਇਫ਼ਕ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਦੀ ਵਿਆਖਿਆ ਸਹੀ ਬੁਖ਼ਾਰੀ ਦੀ ਹਦੀਸ 4750 ਵਿਚ ਕੀਤੀ ਹੈ। ਸੂਰਤ ਨੂਰ ਦੀ 11 ਤੋਂ 20 ਤੱਕ ਦੀਆਂ ਆਇਤਾਂ ਵਿਚ ਅੱਲਾਹ ਤਆਲਾ ਨੇ ਹਜ਼ਰਤ ਆਇਸ਼ਾ ਨੂੰ ਇਸ ਬਹੁਤਾਨ ਤੋਂ ਬਰੀ ਕਰ ਦਿੱਤਾ ਸੀ।