إِنَّمَا ٱلۡمُؤۡمِنُونَ ٱلَّذِينَ ءَامَنُواْ بِٱللَّهِ وَرَسُولِهِۦ وَإِذَا كَانُواْ مَعَهُۥ عَلَىٰٓ أَمۡرٖ جَامِعٖ لَّمۡ يَذۡهَبُواْ حَتَّىٰ يَسۡتَـٔۡذِنُوهُۚ إِنَّ ٱلَّذِينَ يَسۡتَـٔۡذِنُونَكَ أُوْلَٰٓئِكَ ٱلَّذِينَ يُؤۡمِنُونَ بِٱللَّهِ وَرَسُولِهِۦۚ فَإِذَا ٱسۡتَـٔۡذَنُوكَ لِبَعۡضِ شَأۡنِهِمۡ فَأۡذَن لِّمَن شِئۡتَ مِنۡهُمۡ وَٱسۡتَغۡفِرۡ لَهُمُ ٱللَّهَۚ إِنَّ ٱللَّهَ غَفُورٞ رَّحِيمٞ
ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ।