Skip to content
النور /

ਆਇਤ 61

24 : 61

ਆਇਤ 61 of النور (24 : 61). This page carries the verse in the Uthmani script with a translation of its meaning, at a stable URL that can be cited on its own.

النور ਆਇਤਾਂ 64
ਸੂਰਤ · النور
ਪੰਜਾਬੀ · Arif
24 : 61

لَّيۡسَ عَلَى ٱلۡأَعۡمَىٰ حَرَجٞ وَلَا عَلَى ٱلۡأَعۡرَجِ حَرَجٞ وَلَا عَلَى ٱلۡمَرِيضِ حَرَجٞ وَلَا عَلَىٰٓ أَنفُسِكُمۡ أَن تَأۡكُلُواْ مِنۢ بُيُوتِكُمۡ أَوۡ بُيُوتِ ءَابَآئِكُمۡ أَوۡ بُيُوتِ أُمَّهَٰتِكُمۡ أَوۡ بُيُوتِ إِخۡوَٰنِكُمۡ أَوۡ بُيُوتِ أَخَوَٰتِكُمۡ أَوۡ بُيُوتِ أَعۡمَٰمِكُمۡ أَوۡ بُيُوتِ عَمَّٰتِكُمۡ أَوۡ بُيُوتِ أَخۡوَٰلِكُمۡ أَوۡ بُيُوتِ خَٰلَٰتِكُمۡ أَوۡ مَا مَلَكۡتُم مَّفَاتِحَهُۥٓ أَوۡ صَدِيقِكُمۡۚ لَيۡسَ عَلَيۡكُمۡ جُنَاحٌ أَن تَأۡكُلُواْ جَمِيعًا أَوۡ أَشۡتَاتٗاۚ فَإِذَا دَخَلۡتُم بُيُوتٗا فَسَلِّمُواْ عَلَىٰٓ أَنفُسِكُمۡ تَحِيَّةٗ مِّنۡ عِندِ ٱللَّهِ مُبَٰرَكَةٗ طَيِّبَةٗۚ كَذَٰلِكَ يُبَيِّنُ ٱللَّهُ لَكُمُ ٱلۡأٓيَٰتِ لَعَلَّكُمۡ تَعۡقِلُونَ

ਨਾ ਹੀ ਕਿਸੇ ਅੰਨ੍ਹੇ ਲਈ ਜਾਂ ਲੰਗੜੇ ਲਈ ਜਾਂ ਬੀਮਾਰ ਲਈ ਅਤੇ ਨਾ ਹੀ ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਭਾਵੇਂ ਤੁਸੀਂ ਆਪਣੇ ਘਰਾਂ ਵਿਚ ਖਾਓ ਜਾ ਆਪਣੇ ਪਿਤਾ ਦੇ ਘਰੋਂ ਜਾਂ ਅਪਾਣੀ ਮਾਤਾ ਦੇ ਘਰੋਂ ਜਾਂ ਆਪਣੇ ਭਰਾਵਾਂ ਦੇ ਘਰੋਂ ਜਾਂ ਭੈਣ ਦੇ ਘਰੋਂ ਜਾਂ ਚਾਚੇ ਤਾਏ ਦੇ ਘਰੋਂ ਜਾਂ ਆਪਣੀ ਭੂਆ ਜਾਂ ਮਾਮੇ ਜਾਂ ਮਾਸੀ ਦੇ ਘਰੋਂ ਜਾਂ ਉਹਨਾਂ ਘਰਾਂ ਵਿੱਚੋਂ ਜਿਨ੍ਹਾਂ ਦੀਆਂ ਕੁੰਜੀਆਂ ਤੁਹਾਡੇ ਕੋਲ ਹਨ ਜਾਂ ਅਪਣੇ ਮਿਤਰਾਂ ਦੇ ਘਰੋਂ ਖਾਓ। ਤੁਹਾਡੇ ਲਈ ਇਸ ਵਿਚ ਵੀ ਕੋਈ ਹਰਜ ਨਹੀਂ ਭਾਵੇਂ ਰਲ ਮਿਲਕੇ (ਇਕੋ ਭਾਂਡੇ ਵਿਚ) ਖਾਓ ਜਾਂ ਅੱਡ-ਅੱਡ ਖਾਓ। ਜਦੋਂ ਤੁਸੀਂ ਆਪਣੇ ਘਰਾਂ ਵਿਚ ਜਾਓ ਤਾਂ ਆਪਣੇ ਘਰ ਵਾਲਿਆਂ ਨੂੰ ਸਲਾਮ ਕਰ ਲਿਆ ਕਰੋ, ਇਹ ਅੱਲਾਹ ਵੱਲੋਂ ਨਾਜ਼ਿਲ ਕੀਤੀ ਹੋਈ ਖ਼ੈਰੋ-ਬਰਕਤ (ਭਲਾਈ) ਦੀ ਦੁਆ ਹੈ। ਇੰਜ ਹੀ ਅੱਲਾਹ ਤੁਹਾਡੇ ਸਮਝਣ ਲਈ ਆਪਣੀਆਂ ਆਇਤਾਂ (ਆਦੇਸ਼) ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਿਹਾ ਹੈ।