24 : 36
فِي بُيُوتٍ أَذِنَ ٱللَّهُ أَن تُرۡفَعَ وَيُذۡكَرَ فِيهَا ٱسۡمُهُۥ يُسَبِّحُ لَهُۥ فِيهَا بِٱلۡغُدُوِّ وَٱلۡأٓصَالِ
(ਇਸ ਨੂਰ ਤੋਂ ਲਾਭ ਉਠਾਉਣ ਵਾਲੇ) ਉਹਨਾਂ ਘਰਾਂ (ਮਸੀਤਾਂ) ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਉੱਚਾ ਰੱਖਣ ਦਾ ਅਤੇ ਉਹਨਾਂ ਵਿਚ ਅੱਲਾਹ ਦਾ ਨਾਂ ਜਪਣ ਦਾ ਅੱਲਾਹ ਨੇ ਹੁਕਮ ਦਿੱਤਾ ਹੈ। ਉੱਥੇ ਉਹ ਲੋਕ ਰਹਿੰਦੇ ਹਨ ਜਿਹੜੇ ਸਵੇਰੇ-ਸ਼ਾਮ (ਹਰ ਵੇਲੇ) ਅੱਲਾਹ ਦੀ ਤਸਬੀਹ ਕਰਦੇ ਹਨ।
Explanation & meanings · 1
- ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਤੁਸੀਂ ਮੁਸੀਤ ਵਿਚ ਦਾਖ਼ਿਲ ਹੋਵੋਂ ਤਾਂ ਬੈਠਣ ਤੋਂ ਪਹਿਲਾਂ ਦੋ ਰਕਾਤ ਨਮਾਜ਼ ਪੜ੍ਹ ਲੈਣੀ ਚਾਹੀਦੀ ਹੈ। (ਸਹੀ ਬੁਖ਼ਾਰੀ, ਹਦੀਸ: 444)