Skip to content
النور /

ਆਇਤ 33

24 : 33

ਆਇਤ 33 of النور (24 : 33). This page carries the verse in the Uthmani script with a translation of its meaning, at a stable URL that can be cited on its own.

النور ਆਇਤਾਂ 64
ਸੂਰਤ · النور
ਪੰਜਾਬੀ · Arif
24 : 33

وَلۡيَسۡتَعۡفِفِ ٱلَّذِينَ لَا يَجِدُونَ نِكَاحًا حَتَّىٰ يُغۡنِيَهُمُ ٱللَّهُ مِن فَضۡلِهِۦۗ وَٱلَّذِينَ يَبۡتَغُونَ ٱلۡكِتَٰبَ مِمَّا مَلَكَتۡ أَيۡمَٰنُكُمۡ فَكَاتِبُوهُمۡ إِنۡ عَلِمۡتُمۡ فِيهِمۡ خَيۡرٗاۖ وَءَاتُوهُم مِّن مَّالِ ٱللَّهِ ٱلَّذِيٓ ءَاتَىٰكُمۡۚ وَلَا تُكۡرِهُواْ فَتَيَٰتِكُمۡ عَلَى ٱلۡبِغَآءِ إِنۡ أَرَدۡنَ تَحَصُّنٗا لِّتَبۡتَغُواْ عَرَضَ ٱلۡحَيَوٰةِ ٱلدُّنۡيَاۚ وَمَن يُكۡرِههُّنَّ فَإِنَّ ٱللَّهَ مِنۢ بَعۡدِ إِكۡرَٰهِهِنَّ غَفُورٞ رَّحِيمٞ

ਜਿਹੜੇ ਲੋਕ ਨਿਕਾਹ ਕਰਵਾਉਣ ਦੀ ਹਿੱਮਤ ਨਹੀਂ ਰੱਖਦੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਪਾਕ ਰੱਖਣ ਇੱਥੋਂ ਤੀਕ ਕਿ ਅੱਲਾਹ ਉਹਨਾਂ ਨੂੰ ਆਪਣੇ ਫ਼ਜ਼ਲ ਨਾਲ ਅਮੀਰ ਬਣਾ ਦੇਵੇ। ਜੇ ਤੁਹਾਡੇ ਗ਼ੁਲਾਮ (ਗੋਲੇ) ਆਜ਼ਾਦ ਹੋਣ ਲਈ ਲਿਖਤ-ਪੜ੍ਹਤ ਕਰਨਾ ਚਾਹੁਣ ਅਤੇ ਜੇ ਤੁਸੀਂ ਉਹਨਾਂ ਵਿਚ ਕੋਈ ਭਲਾਈ ਵੇਖੋ ਤਾਂ ਉਹਨਾਂ ਨੂੰ ਲਿਖ ਦਿਓ (ਭਾਵ ਆਜ਼ਾਦ ਕਰ ਦਿਓ)। ਅੱਲਾਹ ਨੇ ਜਿਹੜਾ ਮਾਲ ਤੁਹਾਨੂੰ ਦਿੱਤਾ ਹੈ, ਉਸ ਵਿੱਚੋਂ ਉਹਨਾਂ (ਗ਼ੁਲਾਮਾਂ) ਨੂੰ ਵੀ ਦਿਓ। ਜੇ ਤੁਹਾਡੀਆਂ ਗੋਲੀਆਂ (ਗ਼ੁਲਾਮ ਔਰਤਾਂ) ਪਵਿੱਤਰ ਰਹਿਣਾ ਚਾਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਸੰਸਾਰਿਕ ਲਾਭ ਲਈ ਬਦਕਾਰੀ ਕਰਨ ਲਈ ਮਜਬੂਰ ਨਾ ਕਰੋ, ਜਿਹੜਾ ਵੀ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਅੱਲਾਹ ਉਹਨਾਂ ਦੀ ਮਜਬੂਰੀ ਪਿੱਛੋਂ ਵੀ ਉਹਨਾਂ ਲਈ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈ।