24 : 45
وَٱللَّهُ خَلَقَ كُلَّ دَآبَّةٖ مِّن مَّآءٖۖ فَمِنۡهُم مَّن يَمۡشِي عَلَىٰ بَطۡنِهِۦ وَمِنۡهُم مَّن يَمۡشِي عَلَىٰ رِجۡلَيۡنِ وَمِنۡهُم مَّن يَمۡشِي عَلَىٰٓ أَرۡبَعٖۚ يَخۡلُقُ ٱللَّهُ مَا يَشَآءُۚ إِنَّ ٱللَّهَ عَلَىٰ كُلِّ شَيۡءٖ قَدِيرٞ
ਅੱਲਾਹ ਨੇ ਧਰਤੀ ’ਤੇ ਤੁਰਨ ਵਾਲੇ ਹਰ ਜੀਵ-ਜੰਤੂ ਨੂੰ ਪਾਣੀ ਤੋਂ ਹੀ ਪੈਦਾ ਕੀਤਾ ਹੈ ਉਹਨਾਂ ਵਿੱਚੋਂ ਕੋਈ ਤਾਂ ਆਪਣੇ ਢਿਡ ਪਰਨੇ ਰਿੜਦਾ ਹੈ ਕੁੱਝ ਦੋ ਪੈਰਾਂ ’ਤੇ ਤੁਰਦਾ ਹੈ ਅਤੇ ਕੋਈ ਚਾਰ ਪੈਰਾਂ ’ਤੇ ਤੁਰਦਾ ਹੈ। (ਭਾਵ) ਅੱਲਾਹ ਜਿਵੇਂ ਚਾਹਵੇ ਉਵੇਂ ਪੈਦਾ ਕਰਦਾ ਹੈ। ਨਿਰਸੰਦੇਹ, ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।