Skip to content

ਅਸੀਂ ਵੁਜ਼ੂ ਕਿਵੇਂ ਕਰੀਏ?

الباب / الفصل
قسم الفقه

السؤال

س4: كيف تتوضأ؟

ਪ੍ਰ4: ਅਸੀਂ ਵੁਜ਼ੂ ਕਿਵੇਂ ਕਰੀਏ?

الجواب

ج:بغسل الكفين ثلاثًا.

والمضمضة والاستنشاق والاستنثار ثلاثًا.

  • والمضمضة: جعل الماء في الفم ومجه وطرحه.
  • والاستنشاق: جذب الماء بالهواء إلى داخل الأنف بيمينه.
  • والاستنثار: وهو إخراج الماء من الأنف بعد الاستنشاق بيساره.
  • ثم غسل الوجه ثلاثًا.
  • ثم غسل اليدين إلى المرفقين ثلاثًا.
  • ثم مسح الرأس تقبل بيديك وتدبر، وتمسح الأذنين.
  • ثم غسل الرجلين إلى الكعبين ثلاثًا.

هذا هو الأكمل، وقد ثبت ذلك عن النبي ﷺ في أحاديث في البخاري ومسلم، رواها عنه عثمان وعبد الله بن زيد وغيرهما،

وقد ثبت أيضًا عنه في البخاري وغيره:

«أنه توضأ مرة مرة، وأنه توضأ مرتين مرتين» بمعنى: أنه يغسل كل عضو من أعضاء الوضوء مرة، أو مرتين.

ਉੱਤਰ: ਦੋਵੇਂ ਹੱਥਾਂ ਨੂੰ ਤਿੰਨ ਵਾਰ ਧੋਇਆ ਜਾਵੇ।

ਤਿੰਨ-ਤਿੰਨ ਵਾਰੀ ਕੁੱਲੀ ਕੀਤੀ ਜਾਵੇ, ਨੱਕ ਵਿੱਚ ਪਾਣੀ ਪਾਇਆ ਜਾਵੇ ਅਤੇ ਨੱਕ ਨੂੰ ਝਾੜਿਆ ਜਾਵੇ।

ਮਜ਼ਮਜ਼ਾ (ਕੁੱਲੀ) ਕਰਨਾ: ਭਾਵ ਮੂੰਹ ਵਿੱਚ ਪਾਣੀ ਪਾ ਕੇ ਉਸਨੂੰ ਘੁਮਾਇਆ ਜਾਵੇ ਤੇ ਫੇਰ ਬਾਹਰ ਸੁੱਟਿਆ ਜਾਵੇ।

ਇਸਤਿੰਸ਼ਾਕ (ਨੱਕ ਵਿੱਚ ਪਾਣੀ ਪਾਉਣਾ): ਭਾਵ ਸੱਜੇ ਹੱਥ ਨਾਲ ਨੱਕ ਤੋਂ ਪਾਣੀ ਖਿੱਚਣਾ।

ਅਤੇ ਇਸਤਿੰਸਾਰ (ਨੱਕ ਵਿੱਚੋਂ ਪਾਣੀ ਝਾੜਨਾ): ਭਾਵ ਸਾਹ ਬਾਹਰ ਕੱਢ ਕੇ ਖੱਬੇ ਹੱਥ ਨਾਲ ਨੱਕ ਵਿੱਚੋਂ ਪਾਣੀ ਝਾੜਨਾ।

ਫੇਰ ਆਪਣੇ ਪੂਰੇ ਚਿਹਰੇ ਨੂੰ ਤਿੰਨ ਵਾਰ ਧੋਇਆ ਜਾਵੇ।

ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ ਤਿੰਨ ਵਾਰ ਧੋਇਆ ਜਾਵੇ।

ਫੇਰ ਸਿਰ ਦਾ ਮਸਾਹ ਕੀਤਾ ਜਾਂਦਾ ਹੈ। ਅਤੇ ਉਹ ਇਸ ਪ੍ਰਕਾਰ ਹੁੰਦਾ ਹੈ ਕਿ ਆਪਣੇ ਦੋਵੇਂ ਹੱਥਾਂ ਨੂੰ ਗਿੱਲਾ ਕਰਕੇ ਸਿਰ ਦੀ ਅਗਲੇ ਹਿੱਸੇ ਤੋਂ ਪਿੱਛਲੇ ਹਿੱਸੇ ਤੱਕ ਅਤੇ ਫਿਰ ਪਿੱਛਲੇ ਹਿੱਸੇ ਤੋਂ ਅਗਲੇ ਹਿੱਸੇ ਤੱਕ ਪੂੰਝਿਆ ਜਾਵੇ, ਅਤੇ ਫੇਰ ਉਸਤੋਂ ਬਾਅਦ ਕੰਨਾਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਸਾਫ਼ ਕੀਤਾ ਜਾਂਦਾ ਹੈ।

ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਤੱਕ ਤਿੰਨ ਵਾਰ ਧੋਇਆ ਜਾਵੇ।

ਇਹ ਵੁਜ਼ੂ ਕਰਨ ਦਾ ਮੁਕੰਮਲ ਤਰੀਕਾ ਹੈ ਜੋ ਬੁਖਾਰੀ ਤੇ ਮੁਸਲਿਮ ਦੀ ਕਈ ਹਦੀਸਾਂ ਵਿੱਚ ਨਬੀ ﷺ ਤੋਂ ਸਾਬਿਤ ਹੈ। ਇਸਨੂੰ ਉਸਮਾਨ ਅਤੇ ਅਬਦੁੱਲਾ ਬਿਨ ਜ਼ੈਦ (ਰ.) ਆਦਿ ਨੇ ਰਿਵਾਇਤ ਕੀਤਾ ਹੈ।

ਇਸਦੇ ਨਾਲ ਹੀ ਸਹੀ ਬੁਖਾਰੀ ਅਤੇ ਹਦੀਸ ਦੀਆਂ ਹੋਰ ਕਿਤਾਬਾਂ ਵਿੱਚ ਇਹ ਗੱਲ ਵੀ ਸਾਬਿਤ ਹੈ ਕਿ:

«ਆਪ ﷺ ਨੇ ਇੱਕ-ਇੱਕ ਵਾਰ ਵੀ ਵੁਜ਼ੂ ਕੀਤਾ ਅਤੇ ਦੋ-ਦੋ ਵਾਰ ਵੀ ਵੁਜ਼ੂ ਕੀਤਾ।" ਇਸ ਦਾ ਮਤਲਬ ਹੈ ਕਿ ਆਪ ﷺ ਹਰ ਅੰਗ ਨੂੰ ਇੱਕ ਵਾਰ ਜਾਂ ਦੋ ਵਾਰ ਧੋਇਆ ਕਰਦੇ ਸੀ।