Skip to content

ਵੁਜ਼ੂ ਕਰਨ ਦੀ ਕੀ ਫਜ਼ੀਲਤ (ਮਹੱਤਤਾ) ਹੈ?

الباب / الفصل
قسم الفقه

السؤال

س3: ما هو فضل الوضوء؟

ਪ੍ਰ3: ਵੁਜ਼ੂ ਕਰਨ ਦੀ ਕੀ ਫਜ਼ੀਲਤ (ਮਹੱਤਤਾ) ਹੈ?

الجواب

ج:قال النبي عَلَيْهِ الصَّلَاةُ وَالسَّلَامُ:

«إذا توضأ العبد المسلم -أو المؤمن- فغسل وجهه؛ خرج من وجهه كل خطيئةٍ نظر إليها بعينيه مع الماء - أو مع آخر قطر الماء - فإذا غسل يديه؛ خرج من يديه كل خطيئة كان بطشتها يداه مع الماء -أو مع آخر قطر الماء - فإذا غسل رجليه؛ خرجت كل خطيئة مشتها رجلاه مع الماء -أو مع آخر قطر الماء- حتى يخرج نقيَّا من الذنوب»

رواه مسلم.

ਉੱਤਰ- ਨਬੀ ﷺ ਨੇ ਫਰਮਾਇਆ ਹੈ:

«ਜਦੋਂ ਕੋਈ ਮੁਸਲਮਾਨ (ਜਾਂ ਮੋਮਿਨ) ਬੰਦਾ ਵੁਜ਼ੂ ਕਰਦਾ ਹੈ ਅਤੇ ਆਪਣੇ ਚਿਹਰੇ ਨੂੰ ਧੋਂਦਾ ਹੈ, ਤਾਂ ਉਸਦੇ ਆਪਣੀਆਂ ਅੱਖਾਂ ਨਾਲ ਵੇਖ ਕੇ ਕੀਤੇ ਗਏ ਸਾਰੇ ਗੁਨਾਹ (ਪਾਪ) ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਉਸਦੇ ਚਿਹਰੇ ਤੋਂ ਧੋਏ ਜਾਂਦੇ ਹਨ। ਫੇਰ, ਜਦੋਂ ਉਹ ਆਪਣੇ ਹੱਥ ਧੋਂਦਾ ਹੈ, ਤਾਂ ਉਸਦੇ ਹੱਥਾਂ ਦੁਆਰਾ ਫੜ ਕੇ ਕੀਤੇ ਗਏ ਸਾਰੇ ਗੁਨਾਹ ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਧੋਏ ਜਾਂਦੇ ਹਨ। ਇਸ ਤੋਂ ਬਾਅਦ, ਜਦੋਂ ਉਹ ਆਪਣੇ ਪੈਰ ਧੋਂਦਾ ਹੈ, ਤਾਂ ਉਹ ਸਾਰੇ ਗੁਨਾਹ ਜਿਨ੍ਹਾਂ ਵੱਲ ਉਸ ਆਪਣੇ ਪੈਰਾਂ ਨਾਲ ਤੁਰ ਕੇ ਗਿਆ ਸੀ, ਪਾਣੀ ਦੇ ਨਾਲ-ਜਾਂ ਪਾਣੀ ਦੀ ਆਖਰੀ ਬੂੰਦ ਨਾਲ ਉਸਦੇ ਪੈਰਾਂ ਤੋਂ ਧੋਏ ਜਾਂਦੇ ਹਨ। ਇਸ ਤਰ੍ਹਾਂ, ਉਹ ਸਾਰੇ ਗੁਨਾਹਾਂ ਤੋਂ ਪਾਕ ਹੋ ਜਾਂਦਾ ਹੈ।»

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।