ਵੁਜ਼ੂ ਦੇ ਫਰਜ਼ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
- الموضوعات
- الطهارةأحكام الوضوء
- التصنيف الشرعي
- الفقهالطهارةالوضوءأركان الوضوء
- الباب / الفصل
- قسم الفقه
السؤال
س5: ما هي فرائض الوضوء، وعددها؟
ਪ੍ਰ5: ਵੁਜ਼ੂ ਦੇ ਫਰਜ਼ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
الجواب
ج:هي التي لا يصح وضوء المسلم إذا ترك واحدة منها.
- غسل الوجه، ومنه المضمضة والاستنشاق.
- غسل اليدين إلى المرفقين.
- مسح الرأس ومنه الأذنين.
- غسل الرجلين إلى الكعبين.
- الترتيب بين الأعضاء، بأن يغسل الوجه، ثم اليدين، ثم مسح الرأس، ثم غسل الرجلين.
قال تعالى:
﴿يَٰٓأَيُّهَا ٱلَّذِينَ ءَامَنُوٓاْ إِذَا قُمۡتُمۡ إِلَى ٱلصَّلَوٰةِ فَٱغۡسِلُواْ وُجُوهَكُمۡ وَأَيۡدِيَكُمۡ إِلَى ٱلۡمَرَافِقِ وَٱمۡسَحُواْ بِرُءُوسِكُمۡ وَأَرۡجُلَكُمۡ إِلَى ٱلۡكَعۡبَيۡنِۚ﴾
[المائدة: ٦].
- الموالاة: وهي الوضوء في وقت متواصل، دون فاصل من الوقت حتى تجف الأعضاء من الماء.
كأن يتوضأ نصف وضوء، ويكمل في وقت آخر، فلا يصح وضُوؤُه.
لحديث:
«أن النبي صلى الله عليه وسلم رأى رجلًا يصلي وفي ظهر قدمه لمعة قدر الدرهم، لم يصبها الماء، فأمره النبي صلى الله عليه وسلم أن يعيد الوضوء والصلاة»
رواه أبو داود.
ਉੱਤਰ- ਇਹ ਉਹ ਚੀਜ਼ਾਂ ਹਨ ਕਿ ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਰਹਿ ਜਾਵੇ ਤਾਂ ਬੰਦੇ ਦਾ ਵੁਜ਼ੂ ਸਹੀ ਨਹੀਂ ਹੁੰਦਾ।
- ਚਿਹਰਾ ਧੋਣਾ। ਨੱਕ ਵਿੱਚ ਪਾਣੀ ਚੜਾਉਣਾ ਅਤੇ ਕੁਰਲੀ ਕਰਨਾ ਵੀ ਇਸੇ ਦੇ ਅਧੀਨ ਹਨ।
- ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਧੋਣਾ।
- ਸਿਰ ਦਾ ਮਸਾਹ ਕਰਨਾ ਅਤੇ ਇਸੇ ਵਿੱਚ ਕੰਨਾਂ ਦਾ ਮਸਾਹ ਕਰਨਾ ਵੀ ਸ਼ਾਮਲ ਹੈ।
- ਪੈਰਾਂ ਨੂੰ ਗਿੱਟਿਆਂ ਤੱਕ ਧੋਣਾ।
- ਸਾਰੇ ਅੰਗਾਂ ਨੂੰ ਕਰਮਵਾਰ (ਤਰਤੀਬ ਨਾਲ) ਧੋਣਾ। ਭਾਵ ਪਹਿਲਾਂ ਚਿਹਰੇ ਦੇ ਅੰਗਾਂ ਨੂੰ ਧੋਣਾ, ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ, ਫੇਰ ਸਿਰ ਦਾ ਮਸਾਹ ਕਰਨਾ, ਅਤੇ ਅੰਤ ਵਿੱਚ ਪੈਰਾਂ ਨੂੰ ਧੋਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਮੇਤ ਕੂਹਣੀਆਂ ਧੋ ਲਵੋ, ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿੱਟੇ ਸਣੇ ਧੋਵੋ।"
(ਸੂਰਤ ਅਲ ਮਾਇਦਾ: 6)
- ਨਿਰੰਤਰਤਾ: ਭਾਵ ਇੱਕ ਵਾਰੀ ਵਿੱਚ ਹੀ ਵੁਜ਼ੂ ਪੂਰਾ ਕੀਤਾ ਜਾਵੇ; ਅੰਗਾਂ ਨੂੰ ਧੋਣ ਵੇਲੇ ਇੰਨਾ ਸਮਾਂ ਨਾ ਲਿਆ ਜਾਵੇ ਕਿ ਪਹਿਲੇ ਧੋਏ ਹੋਏ ਅੰਗ ਸੁੱਕ ਜਾਣ।
ਉਦਾਹਰਣ ਵਜੋਂ ਅੱਧਾ ਵੁਜ਼ੂ ਕਰ ਲਿਆ ਜਾਵੇ ਅਤੇ ਬਚੇ ਅੱਧੇ ਵੁਜ਼ੂ ਨੂੰ ਕਿਸੇ ਹੋਰ ਸਮੇਂ ਪੂਰਾ ਕੀਤਾ ਜਾਵੇ। ਅਜਿਹਾ ਕਰਨ 'ਤੇ ਵੁਜ਼ੂ ਸਹੀ ਨਹੀਂ ਹੁੰਦਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ, ਜਿਸਦੇ ਪੈਰ ਦੇ ਪਿਛਲੇ ਹਿੱਸੇ ਵਿੱਚ ਇੱਕ ਦਿਰਹਮ (ਸਿੱਕੇ) ਦੇ ਆਕਾਰ ਜਿੰਨੀ ਚਮਕ ਸੀ, ਜਿੱਥੇ ਪਾਣੀ ਨਹੀਂ ਲਗਿਆ ਸੀ। ਤਾਂ, ਆਪ ﷺ ਨੇ ਉਸਨੂੰ ਦੁਬਾਰਾ ਵੁਜ਼ੂ ਕਰਕੇ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ।"
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।