ਵੁਜ਼ੂ ਦੀਆਂ ਸੁੰਨਤਾਂ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
- الموضوعات
- الطهارةأحكام الوضوء
- التصنيف الشرعي
- الفقهالطهارةالوضوءسنن وآداب الوضوء
- الباب / الفصل
- قسم الفقه
السؤال
س6: ما هي سنن الوضوء، وعددها؟
ਪ੍ਰ6: ਵੁਜ਼ੂ ਦੀਆਂ ਸੁੰਨਤਾਂ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
الجواب
ج:سنن الوضوء: وهي التي لو فعلها المتوضئ؛ له مزيد من الأجر والثواب، ولو تركها؛ فلا إثم عليه، ووضوؤه صحيح.
- التسمية: بسم الله.
لحديث:
«لا وضوء لمن لم يذكر اسم الله عليه»
رواه أبو داود.
- السواك.
«لولا أن أشق على أمتي لأمرتهم بالسواك مع كل وضوء»
رواه أحمد.
- غسل الكفين.
- تخليل الأصابع.
«أسبغ الوضوء، وخلل بين الأصابع، وبالغ في الاستنشاق، إلا أن تكون صائمًا»
رواه أهل السنن.
- الغسلة الثانية والثالثة للأعضاء.
- البدء باليمين.
لحديث: أم المؤمنين عائشة رضي الله عنها قالت:
«كان النبي صلى الله عليه وسلم يعجبه التيمن في تنعله، وترجله، وطهوره وفي شأنه كله»
متفق عليه.
- الذكر بعد الوضوء:
«أشهد أن لا إله إلا الله، وحده لا شريك له، وأشهد أن محمدًا عبده ورسوله».
رواه مسلم.
- الصلاة ركعتين بعده.
«من توضأ نحو وضوئي هذا ثم صلى ركعتين لا يحِّدث فيهما نفسه، غفر له ما تقدم من ذنبه»
رواه البخاري ومسلم.
ਉੱਤਰ: ਵੁਜ਼ੂ ਦੀਆਂ ਸੁੰਨਤਾਂ ਤੋਂ ਭਾਵ ਵੁਜ਼ੂ ਦੇ ਉਹ ਕੰਮ ਹਨ, ਜਿਨ੍ਹਾਂ ਨੂੰ ਕਰਨ 'ਤੇ ਵਧੇਰੇ ਸਵਾਬ ਮਿਲਦਾ ਹੈ, ਲੇਕਿਨ ਨਾ ਕਰਨ 'ਤੇ ਗੁਨਾਹ ਨਹੀਂ ਮਿਲਦਾ ਅਤੇ ਵੁਜ਼ੂ ਵੀ ਸਹੀ ਹੁੰਦਾ ਹੈ।
- ਤਸਮੀਆ: ਭਾਵ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਜਿਹੜਾ ਬੰਦਾ ਵੁਜ਼ੂ ਦੇ ਸ਼ੁਰੂ ਵਿੱਚ ਬਿਸਮਿੱਲਾਹ ਨਹੀਂ ਪੜ੍ਹਦਾ, ਉਸਦਾ ਵੁਜ਼ੂ ਨਹੀਂ ਹੁੰਦਾ।"
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਮਿਸਵਾਕ ਕਰਨਾ।
"ਜੇਕਰ ਮੈਨੂੰ ਆਪਣੀ ਉੱਮਤ 'ਤੇ ਔਖਿਆਈ ਦਾ ਡਰ ਨਾ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਹਰ ਵੁਜ਼ੂ ਦੇ ਨਾਲ ਮਿਸਵਾਕ ਕਰਨ ਦਾ ਹੁਕਮ ਦਿੰਦਾ।"
ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।
- ਦੋਵੇਂ ਹਥੇਲੀਆਂ ਨੂੰ ਧੋਣਾ।
- ਉਂਗਲਾਂ ਵਿੱਚੋਂ ਪਾਣੀ ਵਗਾਉਣ।
"ਚੰਗੀ ਤਰ੍ਹਾਂ ਵੁਜ਼ੂ ਕਰੋ, ਉਂਗਲਾਂ ਦਾ ਖਿਲਾਲ ਕਰੋ (ਭਾਵ ਰਗੜ ਕੇ ਪਾਣੀ ਵਹਾਓ) ਅਤੇ ਚੰਗੀ ਤਰ੍ਹਾਂ ਨੱਕ ਵਿੱਚ ਪਾਣੀ ਪਹੁੰਚਾਉ, ਲੇਕਿਨ ਜੇ ਰੋਜ਼ੇ ਦੀ ਹਾਲਤ ਵਿੱਚ ਹੋਵੋਂ ਤਾਂ ਇੰਜ ਨਾ ਕਰੋ।"
ਇਸਨੂੰ ਸੁਨਨ ਨਿਸਾਈ, ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਵੁਜ਼ੂ ਦੇ ਅੰਗਾਂ ਨੂੰ ਦੋ ਜਾਂ ਤਿੰਨ ਵਾਰ ਧੋਣਾ।
6-ਸੱਜੇ ਪਾਸਿਓਂ ਸ਼ੁਰੂ ਕਰਨਾ।
ਕਿਉਂਕਿ ਮੁਸਲਮਾਨਾਂ ਦੀ ਮਾਂ ਹਜ਼ਰਤ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ:
"ਅੱਲਾਹ ਦੇ ਨਬੀ ﷺ ਜੁੱਤੀ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ, ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨ ਨੂੰ ਪਸੰਦ ਕਰਦੇ ਸੀ।"
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਵੁਜ਼ੂ ਕਰਨ ਤੋਂ ਬਾਅਦ ਇਹ ਦੁਆ ਪੜ੍ਹਨਾ:
"ਅਸ਼-ਹਦੁ ਅੱਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਾ ਹੁ, ਵਾ ਅਸ਼-ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁ ਹੁ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ, ਉਹ ਇਕੱਲਾ ਹੈ ਅਤੇ ਉਸਦਾ ਕੋਈ ਸਾਝੀ ਨਹੀਂ ਹੈ; ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸ ਦੇ ਬੰਦੇ ਹਨ ਅਤੇ ਰਸੂਲ ਹਨ।)
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਵੁਜ਼ੂ ਤੋਂ ਬਾਅਦ ਦੋ ਰਕਾਅਤ ਨਮਾਜ਼ ਪੜ੍ਹਨਾ।
"ਜੋ ਕੋਈ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕਰਦਾ ਹੈ ਅਤੇ ਫੇਰ ਦੋ ਰਕਆਤ ਨਮਾਜ਼ ਪੜ੍ਹਦਾ ਹੈ, ਤੇ ਇਨ੍ਹਾਂ ਦੋ ਰਕਆਤਾਂ ਵਿੱਚ ਉਸਨੇ ਆਪਣੇ ਮਨ ਨਾਲ ਕੋਈ ਗੱਲ ਨਹੀਂ ਕੀਤੀ, ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।"
ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।