Skip to content

ਨਿਫ਼ਾਕ (ਪਾਖੰਡ) ਕੀ ਹੈ ਅਤੇ ਇਸ ਦੀਆਂ ਕਿੰਨੀਆਂ ਕਿਸਮਾਂ ਹਨ?

الباب / الفصل
قسم العقيدة

السؤال

س٢٢: ما هو النفاق وأنواعه؟

ਪ੍ਰ 22: ਨਿਫ਼ਾਕ (ਪਾਖੰਡ) ਕੀ ਹੈ ਅਤੇ ਇਸ ਦੀਆਂ ਕਿੰਨੀਆਂ ਕਿਸਮਾਂ ਹਨ?

الجواب

ج:1. النفاق الأكبر: وهو إبطان الكفر وإظهار الإيمان.

ويُخرِجُ من الإسلام وهو من الكفر الأكبر.

قال تَعَالَى:

﴿إِنَّ ٱلۡمُنَٰفِقِينَ فِي ٱلدَّرۡكِ ٱلۡأَسۡفَلِ مِنَ ٱلنَّارِ وَلَن تَجِدَ لَهُمۡ نَصِيرًا﴾

[النساء: ١٤٥].

  1. النفاق الأصغر:

مثل: الكذب، وإخلاف الوعد، وخيانة الأمانة.

ولا يُخرج من الإسلام، وهو من الذنوب، وصاحبه معرَّض للعذاب.

قال رسول الله صلى الله عليه وسلم:

«آية المنافق ثلاث: إذا حدث كذب، وإذا وعد أخلف، وإذا اؤتمن خان»

رواه البخاري ومسلم.

  1. ਵੱਡਾ ਨਿਫ਼ਾਕ: ਦਿਲ ਵਿੱਚ ਕੁਫ਼ਰ ਲੁਕੋ ਕੇ ਰੱਖਣਾ ਅਤੇ ਲੋਕਾਂ ਨੂੰ ਮੋਮਿਨ ਬਣਕੇ ਦਿਖਾਉਣਾ।

ਇਹ ਬੰਦੇ ਨੂੰ ਇਸਲਾਮ ਤੋਂ ਬਾਹਰ ਕਰ ਦਿੰਦਾ ਹੈ ਅਤੇ ਇਹ ਵੱਡਾ ਕੁਫ਼ਰ ਹੈ। ਅਤੇ ਨਿਫ਼ਾਕ ਕਰਨ ਵਾਲੇ ਨੂੰ ਮੁਨਾਫ਼ਿਕ ਆਖਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿੱਚ ਜਾਣਗੇ ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।"

(ਸੂਰਤ ਅਨ-ਨਿਸਾ: 80)

  1. ਛੋਟਾ ਨਿਫ਼ਾਕ:

ਉਦਾਹਰਣ: ਝੂਠ ਬੋਲਣਾ, ਵਾਅਦਾ ਤੋੜਨਾ, ਅਤੇ ਵਿਸ਼ਵਾਸ ਘਾਤ (ਬੇਈਮਾਨੀ) ਕਰਨਾ।

ਇਹ ਇਸਲਾਮ ਤੋਂ ਬਾਹਰ ਨਹੀਂ ਕਰਦਾ, ਲੇਕੀਨ ਇਹ ਇੱਕ ਪਾਪ ਹੈ ਅਤੇ ਇਸਨੂੰ ਕਰਨ ਵਾਲਾ ਦਰਦਨਾਕ ਸਜ਼ਾ ਦਾ ਹੱਕਦਾਰ ਹੈ।

ਨਬੀ (ﷺ) ਨੇ ਫਰਮਾਇਆ:

"ਮੁਨਾਫ਼ਿਕ ਦੀਆਂ ਤਿੰਨ ਨਿਸ਼ਾਨੀਆਂ ਹਨ: ਜਦੋਂ ਬੋਲਦਾ ਹੈ ਤਾਂ ਝੂਠ ਬੋਲਦਾ ਹੈ, ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ, ਅਤੇ ਜਦੋਂ ਉਸਨੂੰ ਕੋਈ ਚੀਜ਼ ਸੌਂਪੀ ਜਾਵੇ ਤਾਂ ਧੋਖਾ ਕਰਦਾ ਹੈ।"

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।