السؤال
س١٥: من هم أعداء الإنسان؟
ਪ੍ਰ15: ਮਨੁੱਖ ਦੇ ਦੁਸ਼ਮਣ ਕੌਣ ਹਨ?
الجواب
ج:١. النفس الأمارة بالسوء: وذلك أن يتبع الإنسان ما تمليه عليه نفسه وهواه في معصية الله تَبَارَكَ وَتَعَالَى،
قال سُبْحَانَهُ:
﴿إِنَّ ٱلنَّفۡسَ لَأَمَّارَةُۢ بِٱلسُّوۤءِ إِلَّا مَا رَحِمَ رَبِّيۚ إِنَّ رَبِّي غَفُورٌ رَّحِيمٌ﴾
[يوسف: ٥٣].
- الشيطان: وهو عدو ابن آدم وغايته أن يضل الإنسان ويوسوس له في الشر ويدخله النار.
قال تَعَالَى:
﴿وَلَا تَتَّبِعُواْ خُطُوَٰتِ ٱلشَّيۡطَٰنِۚ إِنَّهُۥ لَكُمۡ عَدُوّٞ مُّبِينٌ﴾
[البقرة: ١٦٨].
- أصحاب السوء: الذين يحثّون على الشر، ويصدّون عن الخير.
﴿ٱلۡأَخِلَّآءُ يَوۡمَئِذِۭ بَعۡضُهُمۡ لِبَعۡضٍ عَدُوٌّ إِلَّا ٱلۡمُتَّقِينَ﴾
[الزخرف: 67].
ਉੱਤਰ- 1. ਉਹ ਨਫ਼ਸ (ਅੰਤਰਮਨ) ਜੋ ਬੁਰਾਈ ਵੱਲ ਲੈ ਜਾਵੇ: ਭਾਵ ਮਨੁੱਖ ਆਪਣੀ ਮਨ-ਮਰਜ਼ੀ ਕਰ ਕੇ ਅਤੇ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਅੱਲਾਹ ਦੀ ਨਾਫਰਮਾਨੀ ਦੇ ਕੰਮ ਕਰਦਾ ਰਹੇ।
ਅੱਲਾਹ ਤਆਲਾ ਦਾ ਫਰਮਾਨ ਹੈ:
"...ਬੇਸ਼ੱਕ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।"
(ਸੂਰਤ ਯੂਸੁਫ਼: 53)
- ਸ਼ੈਤਾਨ: ਉਹ ਮਨੁੱਖ ਦਾ ਦੁਸ਼ਮਣ ਹੈ ਜਿਸਦਾ ਉਦੇਸ਼ ਮਨੁੱਖਾਂ ਨੂੰ ਗੁਮਰਾਹ ਕਰਨਾ, ਉਨ੍ਹਾਂ ਨੂੰ ਉਲਝਾਉਣਾ, ਉਨ੍ਹਾਂ ਨੂੰ ਬੁਰਾਈ ਵੱਲ ਧੱਕਣਾ ਅਤੇ ਉਨ੍ਹਾਂ ਨੂੰ ਜਹੰਨਮ (ਨਰਕ) ਵਿੱਚ ਦਾਖਲ ਕਰਨਾ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਲੋਕੋ! ਤੁਸੀਂ ਉਹਨਾਂ ਚੀਜ਼ਾਂ ਨੂੰ ਖਾਉ ਜਿਹੜੀਆਂ ਧਰਤੀ ਵਿਚ ਹਲਾਲ ਅਤੇ ਪਾਕ ਚੀਜ਼ਾਂ ਹਨ ਅਤੇ ਸ਼ੈਤਾਨ ਦੇ ਪਿੱਛੇ ਨਾ ਲੱਗੋ, ਬੇਸ਼ੱਕ ਉਹ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।"
[ਸੂਰਤ ਅਲ-ਬਕਰਹ: 50]
- ਮਾੜੇ ਸਾਥੀ/ਦੋਸਤ: ਜੋ ਬੁਰਾਈ ਕਰਨ ਲਈ ਉਕਸਾਉਂਦੇ ਹਨ ਅਤੇ ਚੰਗੇ ਕੰਮਾਂ ਤੋਂ ਰੋਕਦੇ ਹਨ।
"ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇੱਕ ਦੂਜੇ ਦੇ ਵੈਰੀ ਬਣ ਜਾਣਗੇ।"
(ਸੂਰਤ ਜ਼ੁਖ਼ਰੁਫ਼: 13-14)