ਮੁਸਲਮਾਨ ਔਰਤ ਦਾ ਹਿਜਾਬ (ਪਰਦਾ) ਕਿਸ ਤਰਾਂ ਦਾ ਹੋਣਾ ਚਾਹੀਦਾ ਹੈ?
- الباب / الفصل
- قسم المنوعات
السؤال
س١٤: ما صفات حجاب المرأة المسلمة؟
ਪ੍ਰ14: ਮੁਸਲਮਾਨ ਔਰਤ ਦਾ ਹਿਜਾਬ (ਪਰਦਾ) ਕਿਸ ਤਰਾਂ ਦਾ ਹੋਣਾ ਚਾਹੀਦਾ ਹੈ?
الجواب
ج:- أن يكون ساترًا لجميع البدن.
– أن لا يكون به زينة.
– أن لا يكون شفافًا.
– أن يكون واسعًا غير ضيق.
– أن لا يكون مبخرًا مطيبًا.
– أن لا يشبه لباس الرجل.
– أن لا يشبه لباس الكافرات والفاسقات.
- قال تعالى:
﴿يَٰٓأَيُّهَا ٱلنَّبِيُّ قُل لِّأَزۡوَٰجِكَ وَبَنَاتِكَ وَنِسَآءِ ٱلۡمُؤۡمِنِينَ يُدۡنِينَ عَلَيۡهِنَّ مِن جَلَٰبِيبِهِنَّۚ ذَٰلِكَ أَدۡنَىٰٓ أَن يُعۡرَفۡنَ فَلَا يُؤۡذَيۡنَۗ وَكَانَ ٱللَّهُ غَفُورٗا رَّحِيمٗا﴾
[الأحزاب: ٥٩].
معنى الآية:
يا أيها النبي قل لأزواجك وبناتك ونساء المؤمنين يرخين على رؤوسهن ووجوههن مِن أرديتهن وملاحفهن؛ لستر وجوههن وصدورهن ورؤوسهن؛ ذلك أقرب أن يميَّزن بالسَّتر والصيانة، فلا يُتعرَّض لهن بمكروه أو أذى. وكان الله غفورًا رحيمًا حيث غفر لكم ما سلف، ورحمكم بما أوضح لكم من الحلال والحرام.
ਉੱਤਰ- ਸਾਰੇ ਸ਼ਰੀਰ ਨੂੰ ਢੱਕ ਕੇ ਰੱਖਿਆ ਜਾਵੇ।
- ਉਸ ਵਿੱਚ ਕੋਈ ਸਜਾਵਟ ਜਾਂ ਬਣਾਓ-ਸ਼ਿੰਗਾਰ ਨਾ ਹੋਵੇ।
- ਉਹ ਪਾਰਦਰਸ਼ੀ (ਆਰ-ਪਾਰ ਦਿਖਣ ਵਾਲਾ) ਨਾ ਹੋਵੇ।
– ਖੁੱਲ੍ਹਾ-ਡੁੱਲ੍ਹਾ ਹੋਵੇ। ਤੰਗ ਨਾ ਹੋਵੇ।
- ਉਸ ਵਿੱਚ ਕੋਈ ਖੁਸ਼ਬੂ ਨਾ ਹੋਵੇ।
– ਉਹ ਮਰਦਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
– ਅਧਰਮੀ ਅਤੇ ਅਸ਼ਲੀਲ ਔਰਤਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹੇ ਨਬੀ (ਸ.)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇੱਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।"
(ਸੂਰਤ ਅਲ-ਅਹਜ਼ਾਬ: 21)
ਇਸ ਆਇਤ ਦਾ ਮਤਲਬ:
ਹੇ ਨਬੀ! ਆਪਣੀਆਂ ਪਤਨੀਆਂ, ਧੀਆਂ ਅਤੇ ਮੁਸਲਮਾਨ ਔਰਤਾਂ ਨੂੰ ਕਹੋ ਕਿ ਉਹ ਆਪਣੀਆਂ ਚੱਦਰਾਂ ਨੂੰ ਆਪਣੇ ਚਿਹਰੇ ਅਤੇ ਸਿਰ 'ਤੇ ਪਾ ਲਿਆ ਕਰਨ, ਤਾਂ ਜੋ ਉਨ੍ਹਾਂ ਦੇ ਚਿਹਰੇ, ਸਿਰ ਅਤੇ ਛਾਤੀਆਂ ਦਾ ਪਰਦਾ ਹੋ ਜਾਵੇ ਤੇ ਉਹ ਢੱਕ ਦਿੱਤੇ ਜਾਣ। ਅਜਿਹਾ ਕਰਨ ਨਾਲ ਇਸ ਗੱਲ ਦੀ ਬਹੁਤ ਸੰਭਾਵਨਾ ਰਹਿੰਦੀ ਹੈ ਕਿ ਉਨ੍ਹਾਂ ਦੇ ਪਰਦੇ ਦੇ ਕਾਰਨ ਉਹ ਪਛਾਣੀਆਂ ਜਾਣ ਅਤੇ ਉਨ੍ਹਾਂ ਨਾਲ ਛੇੜ-ਛਾੜ ਨਾ ਹੋਵੇ। ਉਂਜ ਅੱਲਾਹ ਬਹੁਤ ਮਾਫ਼ ਕਰਨ ਵਾਲਾ ਅਤੇ ਕਿਰਪਾ ਕਰਨ ਵਾਲਾ ਹੈ, ਕਿਉਂਕਿ ਉਸਨੇ ਤੁਹਾਡੇ ਪਿਛਲੇ ਗੁਨਾਹ ਮਾਫ਼ ਕਰ ਦਿੱਤੇ ਹਨ ਅਤੇ ਆਪਣੀ ਕਿਰਪਾ ਸਦਕੇ ਤੁਹਾਡੇ ਲਈ ਹਲਾਲ ਅਤੇ ਹਰਾਮ ਸਪਸ਼ਟ ਕਰ ਦਿੱਤੇ ਹਨ।